Breaking News
Home / ਭਾਰਤ / ਕਨੱਈਆ ਕੁਮਾਰ ਨੇ ਜੇਐਨਯੂ ਵਿਚ ਆਯੋਜਿਤ ਕੀਤਾ ਸੀ ਪ੍ਰੋਗਰਾਮ : ਦਿੱਲੀ ਪੁਲਿਸ

ਕਨੱਈਆ ਕੁਮਾਰ ਨੇ ਜੇਐਨਯੂ ਵਿਚ ਆਯੋਜਿਤ ਕੀਤਾ ਸੀ ਪ੍ਰੋਗਰਾਮ : ਦਿੱਲੀ ਪੁਲਿਸ

104368-461639-kanhaiyakumar-jnu copy copyਵਿਦੇਸ਼ੀ ਤੱਤ ਵੀ ਸਨ ਮੌਜੂਦ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਦਿੱਲੀ ਹਾਈਕੋਰਟ ਵਿਚ ਦਾਅਵਾ ਕੀਤਾ ਕਿ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕਨੱਈਆ ਕੁਮਾਰ ਨੇ ਯੂਨੀਵਰਸਿਟੀ ਦੇ ਕੈਂਪਸ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਉਸ ਵਿਚ ਉਹ ਖੁਦ ਵੀ ਸ਼ਾਮਲ ਹੋਇਆ ਸੀ। ਪੁਲਿਸ ਅਨੁਸਾਰ 9 ਫਰਵਰੀ ਨੂੰ ਯੂਨੀਵਰਸਿਟੀ ਵਿਚ ਆਯੋਜਿਤ ਪ੍ਰੋਗਰਾਮ ਵਿਚ ਕੁਝ ਵਿਦੇਸ਼ੀ ਤੱਤਾਂ ਦੀ ਮੌਜੂਦਗੀ ਵੀ ਸੀ। ਉਨ੍ਹਾਂ ਆਪਣੀ ਪਹਿਚਾਣ ਲੁਕਾਉਣ ਲਈ ਚਿਹਰੇ ਢੱਕੇ ਹੋਏ ਸਨ। ਇਸ ਪ੍ਰੋਗਰਾਮ ਵਿਚ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਮੌਜੂਦ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਵੀ ਲਏ ਗਏ ਹਨ।  ਇਸੇ ਦੌਰਾਨ ਦੇਸ਼ ਧ੍ਰੋਹ ਦੇ ਦੋਸ਼ਾਂ ਵਿਚ ਘਿਰੇ ਜੇ.ਐਨ.ਯੂ. ਦੇ ਵਿਦਿਆਰਥੀ ਉਮਰ ਖਾਲਿਦ ਤੇ ਅਨਿਰਬਾਨ ਨੇ ਦਿੱਲੀ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਸੂਤਰਾਂ ਮੁਤਾਬਕ ਪੁਲਿਸ ਦੀ ਪੁੱਛਗਿੱਛ ਵਿਚ ਉਮਰ ਖਾਲਿਦ ਨੇ ਅਫਜਲ ਗੁਰੂ ਦੇ ਪੱਖ ਵਿਚ ਨਾਅਰੇ ਲਗਾਉਣ ਦੀ ਗੱਲ ਕਬੂਲ ਕੀਤੀ ਹੈ। ਦੋਵਾਂ ਨੇ ਲੁਕਣ ਦੇ ਠਿਕਾਣਿਆਂ ਬਾਰੇ ਵੀ ਪੁਲਿਸ ਨੂੰ ਦੱਸਿਆ ਹੈ।

Check Also

ਅਰਵਿੰਦ ਕੇਜਰੀਵਾਲ ਮਹਾਰਾਸ਼ਟਰ ਅਤੇ ਝਾਰਖੰਡ ’ਚ ‘ਇੰਡੀਆ ਗੱਠਜੋੜ’ ਲਈ ਕਰਨਗੇ ਚੋਣ ਪ੍ਰਚਾਰ

ਸ਼ਿਵਸੈਨਾ ਤੇ ਐਨਸੀਪੀ ਵੱਲੋਂ ਪ੍ਰਚਾਰ ਕਰਨ ਲਈ ‘ਆਪ’ ਨਾਲ ਕੀਤਾ ਗਿਆ ਸੀ ਸੰਪਰਕ ਨਵੀਂ ਦਿੱਲੀ/ਬਿਊਰੋ …