Breaking News
Home / ਭਾਰਤ / ਮੱਧ ਪ੍ਰਦੇਸ਼ ‘ਚ ਕਾਂਗਰਸ 17 ਮਾਰਚ ਨੂੰ ਕਰਾ ਸਕਦੀ ਹੈ ਫਲੋਰ ਟੈਸਟ

ਮੱਧ ਪ੍ਰਦੇਸ਼ ‘ਚ ਕਾਂਗਰਸ 17 ਮਾਰਚ ਨੂੰ ਕਰਾ ਸਕਦੀ ਹੈ ਫਲੋਰ ਟੈਸਟ

ਕਾਂਗਰਸ ਦੇ 80 ਵਿਧਾਇਕ ਜੈਪੁਰ ਪਹੁੰਚੇ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਵਿਚ ਕਮਲ ਨਾਥ ਸਰਕਾਰ ਦਾ ਸੰਕਟ ਟਾਲਣ ਲਈ ਕਾਂਗਰਸ ਪਾਰਟੀ ਵਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸਦੇ ਚੱਲਦਿਆਂ ਭੋਪਾਲ ਸਥਿਤ ਮੁੱਖ ਮੰਤਰੀ ਹਾਊਸ ਤੋਂ 80 ਵਿਧਾਇਕ ਰਾਜਸਥਾਨ ਦੇ ਜੈਪੁਰ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚ ਕਾਂਗਰਸ ਤੋਂ ਇਲਾਵਾ 4 ਅਜ਼ਾਦ ਵਿਧਾਇਕ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਜੈਪੁਰ ਵਿਚ ਪੰਜ ਦਿਨਾਂ ਤੱਕ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਕਾਂਗਰਸੀ ਆਗੂ ਅਰੁਣ ਯਾਦਵ ਨੇ ਕਿਹਾ ਕਿ 17 ਮਾਰਚ ਨੂੰ ਮੱਧ ਪ੍ਰਦੇਸ਼ ਵਿਚ ਫਲੋਰ ਟੈਸਟ ਕਰਾਵਾਂਗੇ ਅਤੇ ਜਿੱਤ ਹਾਸਲ ਕਰਾਂਗੇ। ਧਿਆਨ ਰਹੇ ਕਿ ਲੰਘੇ ਕੱਲ੍ਹ ਸਿੰਧੀਆ ਦੇ ਅਸਤੀਫੇ ਤੋਂ ਬਾਅਦ ਉਸਦੇ 19 ਸਮਰਥਕ ਵਿਧਾਇਕਾਂ ਨੇ ਵੀ ਅਸਤੀਫੇ ਦੇ ਦਿੱਤੇ ਸਨ ਅਤੇ ਸਰਕਾਰ ਡਿੱਗਣ ਦਾ ਖਤਰਾ ਹੋ ਗਿਆ ਹੈ। ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਅਸਤੀਫੇ ਦੇਣ ਵਾਲੇ ਵਿਧਾਇਕ ਸਾਡੇ ਸੰਪਰਕ ਵਿਚ ਹਨ ਅਤੇ ਇਹ ਬੰਗਲੌਰ ਬੈਠੇ 19 ਵਿਧਾਇਕ ਜਲਦੀ ਹੀ ਵਾਪਸ ਪਰਤ ਆਉਣਗੇ।

Check Also

ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਸਿਹਤਯਾਬ ਹੋਣ ਦੀ ਦਰ 63 ਫੀਸਦੀ ਤੋਂ ਜ਼ਿਆਦਾ

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਵੀ 8 ਲੱਖ ਤੱਕ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …