-1.1 C
Toronto
Friday, March 13, 2026
spot_img
Homeਭਾਰਤਮੋਰਗਨ ਸਟੈਨਲੀ ਨੇ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਮੋਰਗਨ ਸਟੈਨਲੀ ਨੇ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

ਨਵੀਂ ਦਿੱਲੀ : ਦੁਨੀਆ ਦੀ ਮਸ਼ਹੂਰ ਇਨਵੈਸਟਮੈਂਟ ਬੈਂਕਿੰਗ ਕੰਪਨੀ ਮੋਰਗਨ ਸਟੈਨਲੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੈਂਕ ਨੇ ਆਪਣੇ ਗਲੋਬਲ ਵਰਕਫੋਰਸ ਵਿਚੋਂ ਕਰੀਬ 2500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਆਮ ਤੌਰ ‘ਤੇ ਕੰਪਨੀਆਂ ਟੈਕਨੋਲੋਜੀ ਜਾਂ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਆਉਣ ਤੋਂ ਬਾਅਦ ਕਰਮਚਾਰੀਆਂ ਦੀ ਗਿਣਤੀ ਘਟਾਉਂਦੀਆਂ ਹਨ, ਪਰ ਮੋਰਗਨ ਸਟੈਨਲੀ ਨੇ ਇਹ ਫੈਸਲਾ ਕੰਪਨੀ ਦੀ ਬਿਜ਼ਨਸ ਰਣਨੀਤੀ ਅਤੇ ਵਿਅਕਤੀਗਤ ਪ੍ਰਦਰਸ਼ਨ ਦੇ ਆਧਾਰ ‘ਤੇ ਲਿਆ ਗਿਆ ਹੈ। ਬੈਂਕ ਆਪਣੀ ਲੋਕੇਸ਼ਨ ਸਟ੍ਰੈਟੇਜੀ ਵਿੱਚ ਤਬਦੀਲੀ ਕਰ ਰਿਹਾ ਹੈ ਅਤੇ ਕੁਝ ਪੁਰਾਣੀਆਂ ਭੂਮਿਕਾਵਾਂ ਨੂੰ ਖਤਮ ਕਰਕੇ ਉਨ੍ਹਾਂ ਯੂਨਿਟਾਂ ਵਿੱਚ ਨਵੀਆਂ ਭਰਤੀਆਂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਵਿਕਾਸ ਦੀ ਸੰਭਾਵਨਾ ਵੱਧ ਹੈ।

 

 

RELATED ARTICLES
POPULAR POSTS