11.9 C
Toronto
Friday, November 6, 2026
spot_img
Homeਭਾਰਤਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ...

ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਨਾਲ ਸਿਆਸਤ ਤੇ ਰਿਆਸਤ ਦਾ ਅਨੋਖਾ ਮੇਲ

ਹੋਰ ਗੂੜ੍ਹੇ ਹੋਏ ਸਿਆਸੀ ਤੇ ਸ਼ਾਹੀ ਘਰਾਣਿਆਂ ਦੇ ਰਿਸ਼ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦਾ ਕਾਂਗਰਸ ਦੇ ਦਿੱਗਜ ਆਗੂ ਡਾ. ਕਰਨ ਸਿੰਘ ਦੇ ਪੋਤੇ ਮਾਰਤੰਡ ਸਿੰਘ ਨਾਲ ਹੋਇਆ ਸ਼ਾਨਦਾਰ ਵਿਆਹ ਇਸ ਹਫਤੇ ਰਾਜਧਾਨੀ ਦਿੱਲੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ।
ਲੁਟੀਅਨਜ਼ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੀ ਰਿਹਾਇਸ਼ ‘ਤੇ ਅਨੰਦ ਕਾਰਜ ਦੀਆਂ ਰਸਮਾਂ ਨਾਲ ਸੰਪੂਰਨ ਹੋਏ ਹਫਤਾ ਭਰ ਚੱਲੇ ਸਮਾਗਮ ਵਿੱਚ ਨਾ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਰਗੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਵਿਆਹ ਨੇ ਭਾਰਤ ਦੇ ਪ੍ਰਮੁੱਖ ਸ਼ਾਹੀ ਅਤੇ ਸਿਆਸੀ ਪਰਿਵਾਰਾਂ ਦੇ ਇਤਿਹਾਸਕ ਸਬੰਧਾਂ ਦੀ ਇੱਕ ਨਵੀਂ ਤਸਵੀਰ ਵੀ ਪੇਸ਼ ਕੀਤੀ। ਰੀਆ ਬਾਦਲ ਅਤੇ ਮਾਰਤੰਡ ਸਿੰਘ ਦੇ ਇਸ ਵਿਵਾਹਿਕ ਬੰਧਨ ਨਾਲ ਪੰਜਾਬ ਦਾ ਬਾਦਲ ਪਰਿਵਾਰ ਹੁਣ ਜੰਮੂ ਦੇ ਇਤਿਹਾਸਕ ਡੋਗਰਾ ਸ਼ਾਹੀ ਘਰਾਣੇ ਨਾਲ ਸਾਂਝ ਪਾ ਚੁੱਕਾ ਹੈ।

 

RELATED ARTICLES
POPULAR POSTS