ਜੈਪੁਰ ਦੇ ਮਯੰਕ ਪ੍ਰਤਾਪ ਨੇ ਜੁਡੀਸ਼ੀਅਲ ਪ੍ਰੀਖਿਆ ਕੀਤੀ ਪਾਸ
ਜੈਪੁਰ/ਬਿਊਰੋ ਨਿਊਜ਼ : ਜੈਪੁਰ ਦੇ 21 ਸਾਲਾ ਨੌਜਵਾਨ ਨੇ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਜੱਜ ਬਣਨ ਦਾ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਮਯੰਕ ਪ੍ਰਤਾਪ ਸਿੰਘ ਨੇ ਇਹ ਰਿਕਾਰਡ ਸਥਾਪਿਤ ਕੀਤਾ ਹੈ, ਜਿਸਦਾ ਕਹਿਣਾ ਹੈ ਕਿ ਇਮਾਨਦਾਰੀ ਇਕ ਚੰਗਾ ਜੱਜ ਬਣਨ ਲਈ ਸਭ ਤੋਂ ਅਹਿਮ ਸ਼ਰਤ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ 12 ਤੋਂ 13 ਘੰਟੇ ਤੱਕ ਪੜ੍ਹਾਈ ਕਰਦਾ ਸੀ ਜਿਸ ਸਦਕਾ ਉਸਨੇ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ। ਉਸ ਨੇ ਕਿਹਾ ਕਿ ਚੰਗਾ ਜੱਜ ਹਮੇਸ਼ਾ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਧਨਾਢ ਵਿਅਕਤੀਆਂ ਤੋਂ ਉਸ ਨੂੰ ਕਦੇ ਵੀ ਪ੍ਰਭਾਵਤ ਨਹੀਂ ਹੋਣਾ ਚਾਹੀਦਾ। ਮਯੰਕ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਪੰਜ ਸਾਲਾ ਐਲ ਐਲ ਬੀ ਕੋਰਸ ਕੀਤਾ ਹੈ। ਧਿਆਨ ਰਹੇ ਕਿ ਰਾਜਸਥਾਨ ਹਾਈ ਕੋਰਟ ਨੇ ਇਸੇ ਸਾਲ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਲਈ ਉਮਰ ਘਟਾ ਕੇ 21 ਸਾਲ ਕਰ ਦਿੱਤੀ ਸੀ। ਪਹਿਲਾਂ ਇਸ ਪ੍ਰੀਖਿਆ ਵਾਸਤੇ ਘੱਟ ਤੋਂ ਘੱਟ ਉਮਰ 23 ਸਾਲ ਸੀ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …