13.6 C
Toronto
Tuesday, September 22, 2026
spot_img
Homeਭਾਰਤਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ...

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ ਸਭਾ ‘ਚ ਪਾਸ

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਲਾ ਬਿੱਲ ਲੋਕ ਸਭਾ ‘ਚ ਪਾਸਨਵੀਂ ਦਿੱਲੀ : 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਵਾਲਾ ਅਹਿਮ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ। ਇਹ ਬਿੱਲ ਕ੍ਰਿਮੀਨਲ ਲਾਅ (ਸੋਧ) ਆਰਡੀਨੈਂਸ ਦੀ ਥਾਂ ਲਏਗਾ ਜਿਸ ਨੂੰ ਕਠੂਆ ਵਿਚ ਬੱਚੀ ਨਾਲ ਬਲਾਤਕਾਰ ਮਗਰੋਂ ਹੱਤਿਆ ਕਰਨ ਅਤੇ ਉਨਾਓ (ਉੱਤਰ ਪ੍ਰਦੇਸ਼) ‘ਚ ਇਕ ਹੋਰ ਮਹਿਲਾ ਨਾਲ ਬਲਾਤਕਾਰ ਮਗਰੋਂ ਦੇਸ਼ ਭਰ ਵਿਚ ਫੈਲੇ ਗੁੱਸੇ ਕਾਰਨ ਲਿਆਂਦਾ ਗਿਆ ਸੀ। ਉਂਜ ਬਿੱਲ ਜ਼ਬਾਨੀ ਵੋਟ ਨਾਲ ਪਾਸ ਹੋ ਗਿਆ ਹੈ ਅਤੇ ਜ਼ਿਆਦਾਤਰ ਮੈਂਬਰਾਂ ਨੇ ਇਸ ਦੀ ਹਮਾਇਤ ਵੀ ਕੀਤੀ ਪਰ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਸਰਕਾਰ ਵੱਲੋਂ ਆਰਡੀਨੈਂਸ ਰਾਹੀਂ ਬਿੱਲ ਲਿਆਉਣ ਦਾ ਵਿਰੋਧ ਕੀਤਾ। ਵਿਰੋਧੀ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਸੋਧਾਂ ਨੂੰ ਵੀ ਨਕਾਰ ਦਿੱਤਾ ਗਿਆ। ਕਰੀਬ ਦੋ ਘੰਟੇ ਤਕ ਚੱਲੀ ਬਹਿਸ ਦੇ ਜਵਾਬ ਦੌਰਾਨ ਗ੍ਰਹਿ ਰਾਜ ਮੰਤਰੀ ਕੀਰੇਨ ਰੀਜਿਜੂ ਨੇ ਕਿਹਾ ਕਿ ਸਖ਼ਤ ਕਾਨੂੰਨ ਬੱਚੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੰਤਵ ਨਾਲ ਲਿਆਂਦਾ ਗਿਆ ਹੈ। ਬਹਿਸ ਦੌਰਾਨ ਡਿਪਟੀ ਸਪੀਕਰ ਐਮ ਥੰਬੀ ਦੁਰਈ ਨੇ ਸੁਝਾਅ ਦਿੱਤਾ ਕਿ ਬਿੱਲ ਦੀਆਂ ਧਾਰਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਬਿੱਲ ਮੁਤਾਬਕ ਜੇਕਰ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਹੁਣ ਘੱਟੋ-ਘੱਟ ਸਜ਼ਾ 20 ਸਾਲ ਹੋਵੇਗੀ ਅਤੇ ਉਮਰ ਭਰ ਲਈ ਜੇਲ੍ਹ ਵਿਚ ਵੀ ਡੱਕਿਆ ਜਾ ਸਕਦਾ ਹੈ।

RELATED ARTICLES
POPULAR POSTS