ਅਦਾਲਤ ਦੀ ਨਿਗਰਾਨੀ ਹੇਠ ਹੋਵੇ ਪਾਲੀਗ੍ਰਾਫੀ ਟੈੱਸਟ
ਨਵੀਂ ਦਿੱਲੀ/ਬਿਊਰੋ ਨਿਊਜ਼
1984 ਸਿੱਖ ਕਤਲੇਆਮ ਵਿਚ ਜਗਦੀਸ਼ ਟਾਈਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੇ ਕਿਹਾ ਕਿ ਉਨ੍ਹਾਂ ਦਾ ਪਾਲੀਗ੍ਰਾਫੀ ਟੈੱਸਟ ਅਦਾਲਤ ਦੀ ਨਿਗਰਾਨੀ ਹੇਠ ਹੋਵੇ। ਉਨ੍ਹਾਂ ਆਖਿਆ ਕਿ ਡਾਕਟਰ ਦਾ ਰਵਈਆ ਠੀਕ ਨਹੀਂ ਹੈ, ਜਿਸ ਕਾਰਨ ਹਾਲੇ ਤੱਕ ਇਹ ਨਹੀਂ ਹੋ ਸਕਿਆ। ਇਸ ਸਭ ਦੇ ਬਾਅਦ ਹੀ ਅਭਿਸ਼ੇਕ ਵਰਮਾ ਵੱਲੋਂ ਅਦਾਲਤ ਦੀ ਨਿਗਰਾਨੀ ਵਿਚ ਇਹ ਟੈੱਸਟ ਕਰਵਾਉਣ ਦੀ ਮੰਗ ਕੀਤੀ ਗਈ ਹੈ। ਚੇਤੇ ਰਹੇ ਕਿ ਇਸ ਟੈੱਸਟ ਦੀ ਰਿਪੋਰਟ 30 ਅਕਤੂਬਰ ਤੱਕ ਸੀਬੀਆਈ ਨੂੰ ਸੌਂਪਣੀ ਹੈ, ਇਸ ਮਾਮਲੇ ‘ਤੇ ਅਦਾਲਤ ਕੀ ਕਦਮ ਪੁੱਟਦੀ ਹੈ, ਇਸ ਦੀ ਉਡੀਕ ਕਰਨੀ ਹੋਵੇਗੀ।