1.6 C
Toronto
Thursday, November 27, 2025
spot_img
Homeਭਾਰਤਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਤੇ ਆਯੁਰਵੈਦ ਨਾਲ ਸਿਹਤਯਾਬ ਹੋਏ :...

ਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਤੇ ਆਯੁਰਵੈਦ ਨਾਲ ਸਿਹਤਯਾਬ ਹੋਏ : ਰਾਮਦੇਵ

ਰਾਮਦੇਵ ਨੇ ਐਲੋਪੈਥੀ ਨਾਲ ਇਲਾਜ ਨੂੰ ਦੱਸਿਆ ਸਭ ਤੋਂ ਵੱਡਾ ਝੂਠ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੇ ਇਲਾਜ ਅਤੇ ਵੈਕਸੀਨ ’ਤੇ ਚੱਲ ਰਹੀ ਖਿੱਚੋਤਾਣ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਯੋਗ ਗੁਰੂ ਰਾਮਦੇਵ ਆਹਮੋ ਸਾਹਮਣੇ ਆ ਗਏ ਹਨ। ਰਾਮਦੇਵ ਦਾ ਕਹਿਣਾ ਹੈ ਕਿ ਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਆਯੁਰਵੇਦ ਨਾਲ ਠੀਕ ਹੋਏ ਹਨ ਅਤੇ ਸਿਰਫ 10 ਫੀਸਦੀ ਗੰਭੀਰ ਮਰੀਜ਼ਾਂ ਦਾ ਇਲਾਜ ਐਲੋਪੈਥੀ ਨੇ ਕੀਤਾ। ਰਾਮਦੇਵ ਵਲੋਂ ਐਲੋਪੈਥੀ ਅਤੇ ਐਲੋਪੈਥਿਕ ਡਾਕਟਰਾਂ ਵਿਰੁੱਧ ਕੀਤੀਆਂ ਟਿੱਪਣੀਆਂ ਤੋਂ ਬਾਅਦ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਖਿਲਾਫ ਦਿੱਲੀ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਹੈ। ਇਸ ਵਿਚ ਰਾਮਦੇਵ ’ਤੇ ਮਹਾਮਾਰੀ ਐਕਟ, ਆਪਦਾ ਐਕਟ ਅਤੇ ਰਾਜ ਧ੍ਰੋਹ ਸਮੇਤ ਦੂਜੀਆਂ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਧਿਆਨ ਰਹੇ ਕਿ ਰਾਮਦੇਵ ਨੇ ਐਲੋਪੈਥੀ ਨੂੰ ਬਕਵਾਸ ਅਤੇ ਦੀਵਾਲੀਆ ਸਾਇੰਸ ਦੱਸਿਆ ਸੀ। ਇਸਦੇ ਚੱਲਦਿਆਂ ਰਾਮਦੇਵ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਇਸ 40 ਸੈਕਿੰਟ ਦੇ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਸਵਾਮੀ ਰਾਮਦੇਵ ਨੂੰ ਕਿਸੇ ਦਾ ਬਾਪ ਵੀ ਗਿ੍ਰਫਤਾਰ ਨਹੀਂ ਕਰ ਸਕਦਾ। ਰਾਮਦੇਵ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਵੱਡੀ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

 

RELATED ARTICLES
POPULAR POSTS