ਕਿਹਾ, ਸਿਆਸਤ ‘ਚ ਆਏ ਬਗੈਰ ਹੀ ਲੋਕਾਂ ਦੀ ਸੇਵਾ ਕਰਦਾ ਰਹਾਂਗਾ
ਚੇਨੱਈ, ਬਿਊਰੋ ਨਿਊਜ਼
ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਨੇ ਐਲਾਨ ਕੀਤਾ ਹੈ ਕਿ ਉਹ ਸਿਆਸੀ ਪਾਰਟੀ ਨਹੀਂ ਬਣਾ ਰਹੇ। ਇਸ ਤੋਂ ਪਹਿਲਾਂ ਰਜਨੀਕਾਂਤ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਸਿਆਸੀ ਪਾਰਟੀ ਦਾ ਐਲਾਨ 31 ਦਸੰਬਰ ਨੂੰ ਕਰਨਗੇ। ਪਿਛਲੇ ਦਿਨੀਂ ਰਜਨੀਕਾਂਤ ਦੀ ਸਿਹਤ ਖਰਾਬ ਹੋ ਗਈ ਸੀ, ਹਾਲ ਹੀ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਹੈ। ਧਿਆਨ ਰਹੇ ਕਿ ਉਨ੍ਹਾਂ ਕਿਹਾ ਸੀ ਕਿ ਉਹ ਸਿਆਸੀ ਪਾਰਟੀ ਬਣਾ ਕੇ ਤਾਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਰਜਨੀਕਾਂਤ ਨੇ ਇਕ ਬਿਆਨ ਵਿੱਚ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿ ਰਹੇ ਹਨ ਕਿ ਉਹ ਸਿਆਸੀ ਪਾਰਟੀ ਨਹੀਂ ਬਣਾ ਰਿਹਾ, ਪਰ ਇਕ ਵਾਅਦਾ ਹੈ ਕਿ ਸਿਆਸਤ ਵਿੱਚ ਆਏ ਬਗ਼ੈਰ ਲੋਕਾਂ ਦੀ ਸੇਵਾ ਜ਼ਰੂਰ ਕਰਦਾ ਰਹਾਂਗਾ।
Check Also
ਕੋਵਿਡ ਵੈਕਸੀਨ ਦਾ ਅਚਾਨਕ ਹੋ ਰਹੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ
18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ ਨਵੀਂ ਦਿੱਲੀ/ਬਿਊਰੋ …