0.6 C
Toronto
Wednesday, February 11, 2026
spot_img
Homeਭਾਰਤਭਾਜਪਾ 'ਤੇ ਜੰਮੂ ਕਸ਼ਮੀਰ ਨੂੰ ਧਾਰਮਿਕ ਲੀਹਾਂ ਉਤੇ ਵੰਡਣ ਦਾ ਆਰੋਪ

ਭਾਜਪਾ ‘ਤੇ ਜੰਮੂ ਕਸ਼ਮੀਰ ਨੂੰ ਧਾਰਮਿਕ ਲੀਹਾਂ ਉਤੇ ਵੰਡਣ ਦਾ ਆਰੋਪ

ਮਹਿਬੂਬਾ ਨੇ ਕਿਹਾ : ਭਾਜਪਾ ਜੰਮੂ ਕਸ਼ਮੀਰ ਨੂੰ ਵੇਚਣ ਦੇ ਰਾਹ ਪਈ
ਜੰਮੂ/ਬਿਊਰੋ ਨਿਊਜ਼ : ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕਥਿਤ ਵੇਚਣ ਲਾ ਛੱਡਿਆ ਹੈ। ਉਨ੍ਹਾਂ ਆਰੋਪ ਲਾਇਆ ਕਿ ਭਾਜਪਾ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਧਾਰਮਿਕ ਲੀਹਾਂ ਉਤੇ ‘ਵੰਡਿਆ’ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਲਈ ‘ਸਰਦਾਰ ਖਾਲਿਸਤਾਨੀ ਤੇ ਅਸੀਂ ਪਾਕਿਸਤਾਨੀ ਹਾਂ… ਜਦੋਂਕਿ ਉਹ ਖ਼ੁਦ ਨੂੰ ਹਿੰਦੁਸਤਾਨੀ ਅਖਵਾਉਂਦੇ ਹਨ।’ ਮੁਫ਼ਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਕੇਂਦਰ ਸਰਕਾਰ ਨੇ ਜੰਮੂ ਤੇ ਕਸ਼ਮੀਰ ਨੂੰ ਬਾਹਰੋਂ ਲਾਏ ਲੋਕਾਂ ਲਈ ਵੇਚਣ ਲਾ ਛੱਡਿਆ ਹੈ। ਉਹ ਸਾਨੂੰ ਦੀਵਾਲੀਆ ਕਰਨਾ ਚਾਹੁੰਦੇ ਹਨ ਤਾਂ ਕਿ ਸਾਨੂੰ ਹੋਰਨਾਂ ਰਾਜਾਂ ਦੇ ਮੁਥਾਜ ਬਣਾ ਸਕਣ।” ਪੀਡੀਪੀ ਮੁਖੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਏ ਸਾਰੇ ਪ੍ਰਾਜੈਕਟਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੰਮੂ ਤੇ ਕਸ਼ਮੀਰ ਦੇ ਲੋਕਾਂ ਵਿੱਚ ਧਰਮ ਦੇ ਨਾਂ ‘ਤੇ ਵੰਡੀਆਂ ਪਾ ਰਹੀ ਹੈ।
ਉਨ੍ਹਾਂ ਕਿਹਾ, ”ਜੰਮੂ ਕਸ਼ਮੀਰ ਇਕ ਲੈਬਾਰਟਰੀ ਹੈ, ਜਿੱਥੇ ਉਹ ‘ਵੰਡੋ ਤੇ ਰਾਜ ਕਰੋ’ ਦੇ ਤਜਰਬੇ ਕਰ ਰਹੇ ਹਨ। ਇਸੇ ਪਾਲਿਸੀ ਨੂੰ ਮਗਰੋਂ ਹੋਰਨਾਂ ਰਾਜਾਂ ਵਿੱਚ ਅਮਲ ‘ਚ ਲਿਆਂਦਾ ਜਾਵੇਗਾ।” ਮੁਫ਼ਤੀ ਨੇ ਕਿਹਾ, ”ਜੇ ਕਿਤੇ ਕਿਸੇ ਨੇ ਕੋਈ ਮਸਲਾ ਚੁੱਕਿਆ ਤਾਂ ਉਸ ਨੂੰ ਭਾਜਪਾ ਦੇਸ਼ ਵਿਰੋਧੀ ਆਖਣ ਲੱਗਦੀ ਹੈ। ਸਰਦਾਰ ਜੀ ਖਾਲਿਸਤਾਨੀ ਬਣ ਜਾਂਦੇ ਹਨ, ਸਾਨੂੰ ਪਾਕਿਸਤਾਨੀ ਆਖਿਆ ਜਾਂਦਾ ਹੈ…ਭਾਜਪਾ ਦੇ ਲੋਕ ਖੁਦ ਨੂੰ ਹਿੰਦੁਸਤਾਨੀ ਅਖਵਾਉਂਦੇ ਹਨ।”
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਬੈਠੇ ਮੌਜੂਦਾ ਹਾਕਮਾਂ ਕੋਲ ਜੰਮੂ ਤੇ ਕਸ਼ਮੀਰ ਬਾਰੇ ਕੋਈ ਸਪਸ਼ਟ ਵਿਉਂਤਬੰਦੀ ਨਹੀਂ ਹੈ।
ਉਨ੍ਹਾਂ ਕਿਹਾ, ”ਨਹਿਰੂ ਜੀ ਤੇ ਵਾਜਪਾਈ ਜੀ ਕੋਲ ਕਸ਼ਮੀਰ ਬਾਰੇ ਇਕ ਦ੍ਰਿਸ਼ਟੀਕੋਣ ਸੀ। ਉਨ੍ਹਾਂ ਨੂੰ ਪਤਾ ਸੀ ਕਿ ਆਰਥਿਕ, ਸਿਆਸੀ ਤੇ ਭਾਵਨਾਤਮਕ ਫਰੰਟਾਂ ‘ਤੇ ਉਨ੍ਹਾਂ ਕੀ ਕਰਨਾ ਹੈ….ਇਸ (ਮੋਦੀ) ਸਰਕਾਰ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਹੈ।”
ਵਿਦੇਸ਼ੀ ਸੈਲਾਨੀਆਂ ਲਈ ਜਲਦੀ ਹੀ ਖੁੱਲ੍ਹ ਸਕਦਾ ਹੈ ਭਾਰਤ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੇ ਕੇਸ ਘਟਣ ਦੇ ਮੱਦੇਨਜ਼ਰ ਸਰਕਾਰ ਜਲਦੀ ਹੀ ਮੁਲਕ ਨੂੰ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹ ਸਕਦੀ ਹੈ। ਅਧਿਕਾਰੀਆਂ ਮੁਤਾਬਕ ਡੇਢ ਸਾਲ ਮਗਰੋਂ ਇਹ ਫ਼ੈਸਲਾ ਜਲਦੀ ਹੀ ਲਿਆ ਜਾ ਸਕਦਾ ਹੈ। ਪਹਿਲੇ ਪੰਜ ਲੱਖ ਵੀਜ਼ੇ ਬਿਨਾਂ ਫੀਸ ਤੋਂ ਦਿੱਤੇ ਜਾਣਗੇ ਤਾਂ ਕਿ ਸੈਰ-ਸਪਾਟਾ ਸਨਅਤ ਨੂੰ ਮੁੜ ਪੈਰਾਂ-ਸਿਰ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਮਹਾਮਾਰੀ ਕਾਰਨ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਤੇ ਹਵਾਬਾਜ਼ੀ ਸੈਕਟਰ ਦਾ ਵੱਡਾ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰਾਲਾ ਇਸ ਮੁੱਦੇ ਉਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਕਰ ਰਿਹਾ ਹੈ ਤੇ ਅਗਲੇ ਦਸ ਦਿਨਾਂ ਵਿਚ ਐਲਾਨ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਮੁਫ਼ਤ ਵੀਜ਼ਾ ਸੈਲਾਨੀਆਂ ਨੂੰ 31 ਮਾਰਚ, 2022 ਤੱਕ ਦਿੱਤਾ ਜਾਵੇਗਾ। ਸਰਕਾਰ ਫ਼ੀਸ ਦਾ 100 ਕਰੋੜ ਰੁਪਏ ਦਾ ਬੋਝ ਖ਼ੁਦ ਝੱਲੇਗੀ। ਦੱਸਣਯੋਗ ਹੈ ਕਿ ਮਹੀਨੇ ਦੇ ਈ-ਟੂਰਿਸਟ ਵੀਜ਼ਾ ਦੀ ਫੀਸ ਵੱਖ-ਵੱਖ ਮੁਲਕਾਂ ਲਈ ਅਲੱਗ-ਅਲੱਗ ਹੈ ਪਰ ਇਹ ਕਰੀਬ 25 ਡਾਲਰ ਹੈ।

 

RELATED ARTICLES
POPULAR POSTS