ਨਾਈ ਨੂੰ ਹੇਅਰ ਸਟਾਈਲਿਸਟ ਕਿਹਾ ਜਾਵੇਗਾ
ਨਵੀਂ ਦਿੱਲੀ : ਸੀਆਰਪੀਐਫ ਵਿਚ ਹੁਣ ਧੋਬੀ, ਸਫਾਈ ਮੁਲਾਜ਼ਮ, ਮਾਲੀ, ਮੋਚੀ, ਰਸੋਸੀਏ ਅਤੇ ਨਾਈ ਨੂੰ ਜਲਦੀ ਹੀ ਨਵਾਂ ਅੰਗਰੇਜ਼ੀ ਵਾਲਾ ਮਾਣ ਦਿੱਤਾ ਜਾਵੇਗਾ। ਇਸ ਅਧੀਨ ਰਸੋਸੀਏ ਨੂੰ ਸ਼ੈਫ ਕਿਹਾ ਜਾਵੇਗਾ। ਨਾਈ ਨੂੰ ਹੇਅਰ ਸਟਾਈਲਿਸਟ ਵਜੋਂ ਸੰਬੋਧਨ ਕੀਤਾ ਜਾਵੇਗਾ। ਨਾਮਕਰਨ ਦੇ ਇਸ ਨਵੇਂ ਰੂਪ ਦਾ ਸੁਝਾਅ ਕੇਂਦਰ ਸਰਕਾਰ ਵਲੋਂ ਦਿੱਤਾ ਗਿਆ ਸੀ। ਮਿਸਤਰੀ ਨੂੰ ਆਟੋਮੈਟਿਕ ਮਕੈਨਿਕ ਕਿਹਾ ਜਾਵੇਗਾ। ਮਾਲੀ ਨੂੰ ਗਾਰਡਨਰ ਜਾਂ ਹਾਰਟੀਕਲਚਰਿਸਟ ਤੇ ਸਫਾਈ ਮੁਲਾਜ਼ਮ ਨੂੰ ਹਾਊਸਕੀਪਰ ਕਿਹਾ ਜਾਵੇਗਾ। ਰਸੋਈ ਵਿਚ ਕੰਮ ਕਰਨ ਵਾਲੇ ਮਸਾਲਚੀ, ਕਹਾਰ ਅਤੇ ਪਾਣੀ ਲਿਜਾਣ ਵਾਲੇ ਨੂੰ ਸਹਾਇਕ ਸ਼ੈਫ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਲ ਧੋਬੀ ਨੂੰ ਲਾਂਡਰੀ ਮੈਨ, ਚੌਕੀਦਾਰ ਨੂੰ ਸੁਰੱਖਿਆ ਸਹਾਇਕ ਅਤੇ ਮੋਚੀ ਨੂੰ ਸੂਜ਼ ਮੇਕਰ ਕਿਹਾ ਜਾਵੇਗਾ।
Check Also
ਆਈ.ਪੀ.ਐਲ. ਕਲੋਜਿੰਗ ਸੈਰੇਮਨੀ ’ਚ ਅਪਰੇਸ਼ਨ ਸਿੰਦੂਰ ਨੂੰ ਦਿੱਤੀ ਜਾਵੇਗੀ ਸਲਾਮੀ
ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਚੱਲ …