ਕਿਹਾ, ਐਡਵੋਕੇਟ ਜਨਰਲ ਕਹਿਣਗੇ ਤਾਂ ਸਿੱਧੂ ਤੋਂ ਸਭਿਆਚਾਰ ਮੰਤਰਾਲਾ ਲਿਆ ਜਾ ਸਕਦਾ ਹੈ ਵਾਪਸ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਦੇ ਐਡਵੋਕੇਟ ਜਨਰਲ ਕਹਿਣਗੇ ਤਾਂ ਨਵਜੋਤ ਸਿੱਧੂ ਤੋਂ ਸੱਭਿਆਚਾਰ ਮੰਤਰਾਲਾ ਵਾਪਸ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਬਹੁਤ ਸਿਆਣੇ ਵਿਅਕਤੀ ਹਨ ਤੇ ਆਪਣੀ ਕਮਾਈ ਆਪ ਕਰ ਰਹੇ ਹਨ। ਇਸ ਕਰਕੇ ਉਹ ਆਪਣਾ ਸ਼ੋਅ ਚਾਲੂ ਰੱਖ ਸਕਦੇ ਹਨ।
ਕੈਪਟਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿੱਤਾ ਕਰ ਸਕਦਾ ਹੈ ਤੇ ਸਿੱਧੂ ਕੋਈ ਗਲਤ ਕੰਮ ਨਹੀਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੇ ਮੁੱਦੇ ਉਤੇ ਪੰਜਾਬ ਦੇ ਐਡਵੋਕੇਟ ਜਨਰਲ ਕੋਲੋਂ ਵੀ ਰਾਏ ਮੰਗੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਿੱਧੂ ਨਾਲ ਵਧੀਆ ਰਿਸ਼ਤੇ ਹਨ ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਟੀਵੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੀ ਕਾਨੂੰਨੀ ਨਿਰਖ-ਪਰਖ ਕੀਤੀ ਜਾਵੇਗੀ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …