Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ

ਰੈੱਡ ਵਿੱਲੋ ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ

ਬਰੈਂਪਟਨ/ਬਿਊਰੋ ਨਿਊਜ਼
ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਹਰ ਸਾਲ ਅਕਤੂਬਰ ਮਹੀਨੇ ਵਿੱਚ ਇੰਡੀਆ ਜਾਣ ਵਾਲੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਇਸ ਵਾਰ ਇਹ 6ਵੀਂ ਪਾਰਟੀ 7 ਅਕਤੂਬਰ 2017 ਦਿਨ ਸ਼ਨੀਵਾਰ 1:00 ਵਜੇ ਕਾਲਡਰਸਟੋਨ ਪਾਰਕ ਵਿੱਚ ਕੀਤੀ ਗਈ। ਇਸ ਪ੍ਰੋਗਰਾਮ ਦੀ ਤਿਆਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ ਦੀ ਅਗਵਾਈ ਵਿੱਚ ਅਮਰਜੀਤ ਸਿੰਘ, ਸ਼ਿਵਦੇਵ ਰਾਏ, ਬਲਵੰਤ ਕਲੇਰ, ਇੰਦਰਜੀਤ ਸਿੰਘ ਗਰੇਵਾਲ ਨੇ ਆਪਣਾ ਯੋਗਦਾਨ ਪਾਇਆ।
ਚਾਹ ਪਾਣੀ ਦੀ ਸੇਵਾ ਵਿੱਚ ਮਹਿੰਦਰ ਕੌਰ ਪੱਡਾ, ਬਲਜੀਤ ਗਰੇਵਾਲ, ਬਲਜੀਤ ਸੇਖੋਂ, ਇੰਦਰਜੀਤ ਗਿੱਲ, ਚਰਨ ਕੌਰ, ਗੁਰਬਖਸ ਪਵਨ, ਚਰਨਜੀਤ ਰਾਏ, ਬਲਬੀਰ ਬੜਿੰਗ, ਪ੍ਰਕਾਸ਼ ਕੌਰ ਅਤੇ ਸਾਥਣਾਂ ਨੇ ਵਾਲੰਟੀਅਰ ਤੌਰ ‘ਤੇ ਕੰਮ ਕੀਤਾ। ਚਾਹ-ਪਾਣੀ ਤੋਂ ਬਾਅਦ ਸਟੇਜ ਦਾ ਪ੍ਰੋਗਰਾਮ ਸ਼ੁਰੂ ਹੋਇਆ ਪ੍ਰਧਾਨਗੀ ਮੰਡਲ ਵਿੱਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੇ ਪ੍ਰਧਾਨ ਪਰਮਜੀਤ ਬੜਿੰਗ, ਕੈਸ਼ੀਅਰ ਪ੍ਰੋ: ਬਲਵੰਤ ਸਿੰਘ, ਸੀਨੀਅਰ ਮੈਂਬਰਜ਼ ਅਮਰੀਕ ਸਿੰਘ ਗਰਚਾ ਅਤੇ ਐਚ ਐਸ ਮਿਨਹਾਸ ਸ਼ੁਸ਼ੋਭਿਤ ਸਨ।
ਸਟੇਜ ਤੋਂ ਜੀ ਆਇਆਂ ਕਹਿਣ ਬਾਅਦ ਐਚ ਐਸ ਮਿਨਹਾਸ ਨੇ ਕਲੱਬ ਦੀ ਕਾਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਅਜਿਹੀਆਂ ਪਿਰਤਾਂ ਪਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਅਤੇ ਇੰਡੀਆ ਜਾ ਰਹੇ ਮੈਂਬਰਾਂ ਨੂੰ ਸ਼ੁਭ ਇਛਾਵਾਂ ਭੇਂਟ ਕੀਤੀਆਂ। ਪ੍ਰੋ: ਬਲਵੰਤ ਸਿੰਘ ਨੇ ਮਨੁੱਖੀ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਆਪਸੀ ਸਬੰਧ ਵਧੀਆ ਬਣਾਉਣ ਦੀ ਲੋੜ ਅਤੇ ਪਰਮਜੀਤ ਬੜਿੰਗ ਨੇ ਇੰਡੀਆ ਵਿੱਚ ਜਾ ਕੇ ਵਿਚਰਨ ਬਾਰੇ ਅਤੇ ਹਰ ਤਰ੍ਹਾਂ ਆਪਣਾ ਖਿਆਲ ਰੱਖਣ ਬਾਰੇ ਵੱਡ-ਮੁਲੇ ਸੁਝਾਅ ਦਿੱਤੇ। ਉਹਨਾਂ ਨੇ ਐਸੋਸੀਏਸ਼ਨ ਬਾਰੇ ਜਾਣਕਾਰੀ ਵੀ ਕਲੱਬ ਮੈਂਬਰਾਂ ਨਾਲ ਸਾਂਝੀ ਕੀਤੀ। ਸ਼ਿਵਦੇਵ ਸਿੰਘ ਰਾਏ, ਨਿਰਮਲਾ ਪਰਾਸ਼ਰ ਅਤੇ ਪ੍ਰੋ: ਸੂਰਜ ਪਾਲ ਸ਼ਰਮਾਂ ਨੇ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆ। ਪ੍ਰੋਗਰਾਮ ਦੌਰਾਨ ਕਾਊਂਸਲਰ ਪੈਟ ਫੋਰਟੀਨੋ ਵਲੋਂ ਕਲੱਬ ਦੇ ਵਾਲੰਟੀਅਰਜ਼ ਨੂੰ ਭੇਜ ਗਏ ਪ੍ਰਸੰਸਾ ਪੱਤਰ ਦਿੱਤੇ ਗਏ। ਅੰਤ ਵਿੱਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਮੈਂਬਰਾਂ ਨੂੰ ਬਹੁਤ ਵਧੀਆ ਸੁਝਾਅ ਦਿੱਤੇ ਅਤੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਪ੍ਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ। ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ 416-908-1300, ਅਮਰਜੀਤ ਸਿੰਘ 416-268-6821 ਜਾ ਹਰਜੀਤ ਸਿੰਘ ਬੇਦੀ ਨਾਲ 647-924-9087 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਜਸਟਿਨ ਟਰੂਡੋ ਨੇ ਐਸਟ੍ਰਾਜੈਨੇਕਾ ਵੈਕਸੀਨ ਨੂੰ ਦੱਸਿਆ ਸੇਫ

ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ …