Breaking News
Home / ਕੈਨੇਡਾ / ‘ਗੋਲਡਨ ਟ੍ਰੀ’ ਦੀਆਂ ਤਿਆਰੀਆਂ ਜ਼ੋਰਾਂ ਤੇ, ਪੇਸ਼ਕਾਰੀ 22 ਨੂੰ

‘ਗੋਲਡਨ ਟ੍ਰੀ’ ਦੀਆਂ ਤਿਆਰੀਆਂ ਜ਼ੋਰਾਂ ਤੇ, ਪੇਸ਼ਕਾਰੀ 22 ਨੂੰ

ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਆਪਣੇ ਪੰਜਾਬੀ ਨਾਟਕ ‘ਗੋਲਡਨ ਟ੍ਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਨਾਟਕ ਨੂੰ ਵੇਖਣ ਲਈ ਟਿਕਟ ਕੇਵਲ 15 ਡਾਲਰ ਰੱਖੀ ਗਈ ਹੈ।
ਨਾਟਕ ‘ਗੋਲਡਨ ਟ੍ਰੀ’ ਵਿੱਚ ਜੀਟੀਏ ਦੇ ਸਥਾਨਕ ਕਲਾਕਾਰ ਅੰਤਰਪ੍ਰੀਤ, ਪਰਮਜੀਤ ਦਿਓਲ, ਸ਼ਿੰਗਾਰਾ ਸਮਰਾ, ਤਰੁਨ ਵਾਲੀਆ, ਮਾਸਟਰ ਜੋਵਨ ਦਿਓਲ, ਬੇਬੀ ਚੰਨਰੂਪ ਅਟਵਾਲ, ਰਾਬੀਆ ਰੰਧਾਵਾ, ਜੋਅ ਸੰਘੇੜਾ, ਕਰਮਜੀਤ ਗਿੱਲ, ਭੁਪਿੰਦਰ ਸਿੰਘ, ਜਗਵਿੰਦਰ ਪ੍ਰਤਾਪ ਸਿੰਘ, ਡੇਵਿਡ ਸੰਧੂ, ਆਦਿ ਕੰਮ ਕਰ ਰਹੇ ਹਨ। ਇਸ ਨਾਟਕ ਨੂੰ ਪਿੱਠਵਰਤੀ ਸੰਗੀਤ ਹਰਿੰਦਰ ਸੋਹਲ ਅੰਮ੍ਰਿਤਸਰ ਅਤੇ ਰਿੰਟੂ ਭਾਟੀਆ ਨੇ ਪ੍ਰਦਾਨ ਕੀਤਾ ਹੈ ਜਦ ਕਿ ਰੋਸ਼ਨੀਆਂ ਦੀ ਜਿੰਮੇਵਾਰੀ ਜਗਵਿੰਦਰ ਜੱਜ ਵੱਲੋਂ ਨਿਭਾਈ ਜਾਵੇਗੀ। ਉਕਤ ਨਾਟਕ ਨੂੰ ਸਪਾਂਸਰ ਕਰਨ, ਸਵੈ-ਸੇਵੀ ਵਜੋਂ ਕੰਮ ਕਰਨ, ਜਾਂ ਟਿਕਟਾਂ ਆਦਿ ਦੀ ਜਾਣਕਾਰੀ ਲਈ: 416-319-0551, 647-407-1955, 416-710-2615, 647-295-7351, ਆਦਿ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …