Breaking News
Home / ਕੈਨੇਡਾ / ਮਈ ਦਿਵਸ ਸੈਮੀਨਾਰ ਚਿੰਕੂਜੀ ਪਾਰਕ ਬਰੈਂਪਟਨ ਵਿਚ ਇਕ ਮਈ ਨੂੰ ਕਰਵਾਇਆ ਜਾਵੇਗਾ

ਮਈ ਦਿਵਸ ਸੈਮੀਨਾਰ ਚਿੰਕੂਜੀ ਪਾਰਕ ਬਰੈਂਪਟਨ ਵਿਚ ਇਕ ਮਈ ਨੂੰ ਕਰਵਾਇਆ ਜਾਵੇਗਾ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਅੱਠ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ 1 ਮਈ ਦਿਨ ਐਤਵਾਰ ਨੂੰ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਬਰੈਂਪਟਨ ਦੇ ਚਿੰਕੂਜ਼ੀ ਪਾਰਕ ਵਿਚਲੇ ਸ਼ੈਲੇ ਲੋਅਰ ਲੌਂਗ ਹਾਲ ਵਿਚ, ਜੋ ਸੈਂਟਰਲ ਪਾਰਕ ਡਰਾਇਵ ਅਤੇ ਕੁਈਨ ਸਟਰੀਟ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ,  ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਪਾਕਿਸਤਾਨੀ ਕਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ, ਕਲਮਾਂ ਦਾ ਕਾਫ਼ਲਾ, ਅਮਰੀਕਾ ਵਿਚਲੇ ਨਿਪਾਲੀ ਅਗਾਂਹਵਧੂ, ਸੀਨੀਅਰ ਸੀਟੀਜ਼ਨ ਕਲੱਬ ਬਰੈਂਪਟਨ ਅਤੇ ਪੰਜਾਬੀ ਸਭਿਆਚਾਰ ਮੰਚ ਵਲੋਂ ਯਤਨ ਕੀਤੇ ਜਾ ਰਹੇ ਹਨ।  ਇਨ੍ਹਾਂ ਜਥੇਬੰਦੀਆਂ ਵਲੋਂ ਸਭ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਮਈ ਦਿਵਸ ਦੇ ਸ਼ਹੀਦ, ਮਜ਼ਦੂਰਾਂ ਦੇ ਹੱਕਾਂ ਦੀ ਜਦੋਜਹਿਦ ਦੇ ਇਤਿਹਾਸ ਵਿਚ ਖਾਸ ਸਥਾਨ ਰਖਦੇ ਹਨ।  ਉਨ੍ਹਾਂ ਅਤੇ ਕਾਮਿਆਂ ਦੇ ਹੋਰ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਹਾੜਾ, ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ਤੇ ਦੁਨੀਆਂ ਭਰ ਵਿਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ।  ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ 4 ਮਈ 1886 ਨੂੰ ਅੱਠ ਘੰਟਿਆਂ ਦੀ ਦਿਹਾੜੀ ਦੀ ਮੰਗ ਕਰਦੇ ਮਜ਼ਦੂਰਾਂ ਦੇ ਜਲਸੇ ਤੇ ਪੁਲਿਸ ਦੁਆਰਾ ਚਲਾਈਆਂ ਗੋਲੀਆਂ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋਈ ਅਤੇ ਇਸੇ ਮੌਕੇ ਚੱਲੇ ਇੱਕ ਬੰਬ ਕਾਰਨ 7 ਪੁਲਿਸ ਕਰਮਚਾਰੀ ਮਾਰੇ ਗਏ।  ਬੰਬ ਧਮਾਕੇ ਦੇ ਮੁਕੱਦਮੇ ਦੀ ਕਾਰਵਾਈ ਦੌਰਾਨ ਬੇਸ਼ੱਕ ਇਹ ਗੱਲ ਸਾਫ਼ ਹੋ ਗਈ ਸੀ ਕਿ ਦੋਸ਼ੀਆਂ ਵਿਚੋਂ ਕਿਸੇ ਨੇ ਵੀ ਬੰਬ ਨਹੀਂ ਸੁਟਿਆ, ਸਿਰਫ ਇਸ ਅਧਾਰ ਤੇ ਕਿ ਉਨ੍ਹਾਂ ਵਿਚੋਂ ਇੱਕ ਨੇ ਬੰਬ ਬਣਾਇਆ ਹੋ ਸਕਦਾ ਹੈ, ਸੱਤ ਲੀਡਰਾਂ ਨੂੰ  ਫ਼ਾਂਸੀ ਦੀਆਂ ਸਜ਼ਾਵਾਂ ਸੁਣਾ ਦਿਤੀਆਂ ਗਈਆਂ।  ਉਨ੍ਹਾਂ ਵਿਚੋਂ ਦੋ ਨੂੰ ਗਵਰਨਰ ਵਲੋਂ ਮੁਾਅਫ਼ੀ ਦੇ ਦਿੱਤੀ ਗਈ, ਇੱਕ ਮਜ਼ਦੂਰ ਨੇ ਜੇਲ੍ਹ ਵਿਚ ਆਤਮ ਹੱਤਿਆ ਕਰ ਲਈ ਅਤੇ ਚਾਰ ਨੂੰ ਫ਼ਾਸੀ ਲਾ ਦਿੱਤਾ ਗਿਆ।   ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਸ਼ਮਸ਼ਾਦ ਇਲਾਹੀ (647 520 0661) ਜਾਂ ਡਾ ਬਲਜਿੰਦਰ ਸੇਖੋਂ (905 781 1197) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …