ਬਰੈਂਪਟਨ : ਪੀ.ਸੀ. ਆਗੂ ਅਤੇ ਪ੍ਰੀਮੀਅਰ ਅਹੁਦੇ ਦੇ ਉਮੀਦਵਾਰ ਡਗ ਫੋਰਡ ਨੇ ਐਲਾਨ ਕੀਤਾ ਹੈ ਕਿ ਉਹ ਓਨਟਾਰੀਓ ਪੀ.ਸੀ. ਸਰਕਾਰ ਬਣਨ ‘ਤੇ ਓਨਟਾਰੀਓ ‘ਚ ਬਕ ਏ ਬੀਅਰ ਨੂੰ ਵਾਪਸ ਲਿਆਉਣਗੇ ਅਤੇ ਪ੍ਰਤੀ ਬੋਤਲ ਇਕ ਡਾਲਰ ‘ਚ ਬੀਅਰ ਉਪਲਬਧ ਕਰਵਾਉਣਗੇ। ਫੋਰਡ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਲੋੜਾਂ ਨੂੰ ਸਭ ਤੋਂ ਪਹਿਲਾਂ ਰੱਖਾਂਗੇ। ਲੰਬੇ ਸਮੇਂ ਤੋਂ ਬੀਅਰ ਪੀਣ ਵਾਲਿਆਂ ਨੂੰ ਕਾਫ਼ੀ ਜ਼ਿਆਦਾ ਮਹਿੰਗੀ ਬੀਅਰ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੀਆਂ ਕੰਪਨੀਆਂ ਦਾ ਲਾਭ ਵਧਾਇਆ ਜਾ ਸਕੇ। ਅਸੀਂ ਬੀਅਰ ਦੀਆਂ ਕੀਮਤਾਂ ‘ਚ ਪ੍ਰਤੀਯੋਗਤਾਵਾਂ ਕਰਵਾਵਾਂਗੇ ਅਤੇ ਗਾਹਕਾਂ ਦੇ ਪੈਸੇ ਦੀ ਬੱਚਤ ਕਰਵਾਵਾਂਗੇ। ਾਲ 2008 ‘ਚ ਲਿਬਰਲ ਸਰਕਾਰ ਨੇ ਬੀਅਰ ਦੀ ਘੱਟੋ-ਘੱਟ ਕੀਮਤ ਨੂੰ ਵਧਾ ਦਿੱਤਾ ਸੀ ਤਾਂ ਜੋ ਇਸ ਦੀ ਖ਼ਪਤ ਨੂੰ ਘੱਟ ਕੀਤਾ ਜਾ ਸਕੇ। ਸਾਡੀ ਯੋਜਨਾ ਹੈ ਕਿ ਬੀਅਰ ਨਿਰਮਾਤਾਵਾਂ ਅਤੇ ਰਿਟੇਲਰਾਂ ਨੂੰ ਇਕ ਬਾਰਫਰ ਤੋਂ ਪ੍ਰਤੀਯੋਗਤਾ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਬੀਅਰ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾਵੇ। ਇਸ ਤਰ੍ਹਾਂ ਕੀਮਤਾਂ ਨੂੰ ਮੁੜ ਤੋਂ ਇਕ ਡਾਲਰ ਦੀ ਕੀਮਤ ‘ਤੇ ਲਿਆਂਦਾ ਜਾ ਸਕੇਗਾ। ਫੋਰਡ ਨੇ ਕਿਹਾ ਕਿ ਸਾਡੀ ਪਾਰਟੀ ਇਕੋ-ਇਕ ਅਜਿਹੀ ਪਾਰਟੀ ਹੈ, ਜਿਸ ਨੇ ਲੋਕਾਂ ਲਈ ਵੱਡੀਆਂ ਕੰਪਨੀਆਂ ਨਾਲ ਸਿੱਧੀ ਲੜਾਈ ਮੁੱਲ ਲਈ ਹੈ। ਜੇਕਰ ਕੰਪਨੀ ਹੀ ਇਕ ਡਾਲਰ ‘ਚ ਬੀਅਰ ਵੇਚਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਵਿਚਾਲੇ ਆਉਣ ਦੀ ਕੋਈ ਲੋੜ ਨਹੀਂ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …