Breaking News
Home / ਭਾਰਤ / ਰੂਸ ਨੇ ਕਰੋਨਾ ਵੈਕਸੀਨ ਨੂੰ ਕੀਤਾ ਜਨਤਕ

ਰੂਸ ਨੇ ਕਰੋਨਾ ਵੈਕਸੀਨ ਨੂੰ ਕੀਤਾ ਜਨਤਕ

Image Courtesy :punjabitribuneonline

ਭਾਰਤ ਨੇ ਵੀ ਰੂਸ ਕੋਲੋਂ ਵੈਕਸੀਨ ਦੇ ਟਰਾਇਲ ਦਾ ਡਾਟਾ ਮੰਗਿਆ
ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 43 ਲੱਖ ਨੇੜੇ ਪਹੁੰਚੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਪਾਸੇ ਭਾਰਤ ਵਿਚ ਕਰੋਨਾ ਦੇ ਨਿੱਤ ਦਿਨ ਔਸਤਨ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਦੂਜੇ ਪਾਸੇ ਰੂਸ ਨੇ ਆਪਣੀ ਕਰੋਨਾ ਵੈਕਸੀਨ ਜਨਤਕ ਕਰ ਦਿੱਤੀ ਹੈ ਤੇ ਭਾਰਤ ਨੇ ਵੀ ਰੂਸ ਕੋਲੋਂ ਕਰੋਨਾ ਵੈਕਸੀਨ ਦਾ ਟਰਾਇਲ ਡਾਟਾ ਮੰਗਿਆ ਹੈ। ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 43 ਲੱਖ ਵੱਲ ਨੂੰ ਵਧਦਿਆਂ 42 ਲੱਖ 85 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਲੰਘੇ 24 ਘੰਟਿਆਂ ਦੌਰਾਨ ਵੀ 75 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 74 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ। ਭਾਰਤ ਵਿਚ ਹੁਣ ਤੱਕ 33 ਲੱਖ 30 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਅਤੇ 73 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 75 ਲੱਖ ਤੋਂ ਪਾਰ ਜਾ ਚੁੱਕਾ ਹੈ ਅਤੇ 1 ਕਰੋੜ 97 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਗਏ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਕਰੋਨਾ ਕਰਕੇ 8 ਲੱਖ 98 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਇਸਦੇ ਚੱਲਦਿਆਂ ਰੂਸ ਨੇ ਆਪਣੀ ਕਰੋਨਾ ਵੈਕਸੀਨ ‘ਸਪੂਤਨਿਕ ਵੀ’ ਨੂੰ ਪਬਲਿਕ ਲਈ ਰਿਲੀਜ਼ ਕਰ ਦਿੱਤਾ ਹੈ। ਇਹ ਜਾਣਕਾਰੀ ਰੂਸ ਦੇ ਸਿਹਤ ਮੰਤਰਾਲੇ ਨੇ ਦਿੱਤੀ ਹੈ। ਹੁਣ ਭਾਰਤ ਦੀ ਨਜ਼ਰ ਵੀ ਰੂਸ ਦੀ ਵੈਕਸੀਨ ‘ਤੇ ਹੈ ਅਤੇ ਭਾਰਤ ਨੇ ਰੂਸ ਕੋਲੋਂ ਵੈਕਸੀਨ ਦੇ ਟਰਾਇਲ ਨਾਲ ਜੁੜਿਆ ਡੈਟਾ ਵੀ ਮੰਗਵਾਇਆ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …