4.3 C
Toronto
Friday, November 7, 2025
spot_img
Homeਭਾਰਤਡੇਰਾ ਸਿਰਸਾ ਦੀ ਨਾਮ ਚਰਚਾ ਤੋਂ ਰਾਜਨੀਤਕ ਦਲਾਂ ਨੇ ਬਣਾਈ ਦੂਰੀ

ਡੇਰਾ ਸਿਰਸਾ ਦੀ ਨਾਮ ਚਰਚਾ ਤੋਂ ਰਾਜਨੀਤਕ ਦਲਾਂ ਨੇ ਬਣਾਈ ਦੂਰੀ

ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਪਹੁੰਚੇ, ਡੇਰੇ ਨੇ ਨਹੀਂ ਦਿੱਤਾ ਕੋਈ ਸਿਆਸੀ ਸੰਦੇਸ਼
ਸਿਰਸਾ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਇੰਸਾਂ ਦਿਵਸ ਦੇ ਰੂਪ ਵਿਚ ਮਨਾਇਆ ਗਿਆ। ਇੱਥੇ ਰਾਮ ਰਹੀਮ ਦੀ ਮਾਂ ਨਸੀਬ ਕੌਰ, ਬੇਟੇ ਜਸਮੀਤ ਦੀ ਮੌਜੂਦਗੀ ਵਿਚ ਨਾਮ ਚਰਚਾ ਹੋਈ, ਜਿਸ ਵਿਚ ਹਰਿਆਣਾ, ਪੰਜਾਬ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਸਮਰਥਕ ਪਹੁੰਚੇ।
ਸੋਮਵਾਰ ਨੂੰ ਹੋਏ ਪ੍ਰੋਗਰਾਮ ਸਿਆਸੀ ਪਾਰਟੀਆਂ ਨਿਗ੍ਹਾ ਟਿਕਾਈ ਬੈਠੀਆਂ ਸਨ, ਉੋਨ੍ਹਾਂ ਨੂੰ ਉਮੀਦ ਸੀ ਕਿ ਡੇਰੇ ਵਲੋਂ ਸਤਸੰਗ ਵਿਚ ਵੱਡਾ ਰਾਜਨੀਤਕ ਫੈਸਲਾ ਲਿਆ ਜਾਵੇਗਾ, ਪਰ ਕੋਈ ਫੈਸਲਾ ਨਾ ਹੋਣ ਤੋਂ ਸ਼ਰਧਾਲੂ ਵੀ ਹੈਰਾਨੀ ‘ਚ ਨਜ਼ਰ ਆਏ। ਭਾਜਪਾ, ਇਨੈਲੋ ਅਤੇ ਬਸਪਾ ਆਦਿ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਜਦਕਿ ਸਿਰਸਾ ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਕਰੀਬ 2.30 ਵਜੇ ਪਹੁੰਚੇ ਅਤੇ ਨਾਮ ਚਰਚਾ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਚੋਣਾਂ ਦੌਰਾਨ ਕਾਫੀ ਅਹਿਮੀਅਤ ਰੱਖਦਾ ਹੈ।
ਇਸਦੇ ਚੱਲਦਿਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਡੇਰੇ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਡੇਰੇ ਦੇ ਰਾਜਨੀਤਕ ਵਿੰਗ ਨੇ ਬਲਾਕ ਪੱਧਰ ‘ਤੇ ਨਾਮ ਚਰਚਾ ਘਰਾਂ ਦੇ ਮਾਧਿਅਮ ਤੋਂ ਇਕਜੁਟ ਰਹਿਣ ਦਾ ਸੰਦੇਸ਼ ਦਿੱਤਾ ਸੀ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਵਿਚ ਇਹ ਦੂਜਾ ਸਮਾਗਮ ਸੀ। ਇਸ ਤੋਂ ਪਹਿਲਾਂ 25 ਜਨਵਰੀ 2019 ਨੂੰ ਰਾਮ ਰਹੀਮ ਦੇ ਗੁਰੂ ਸ਼ਾਹ ਸਤਿਨਾਮ ਦਾ ਜਨਮ ਮਨਾਇਆ ਗਿਆ ਸੀ।
ਤੰਵਰ ਬੋਲੇ, ਧਨ ਧਨ ਸਤਿਗੁਰੂ ਤੇਰਾ ਹੀ ਆਸਰਾ
ਡੇਰੇ ਦੀ ਨਾਮ ਚਰਚਾ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਇੱਥੇ ਕਰੀਬ 20 ਮਿੰਟ ਬੈਠੇ ਰਹੇ। ਇਸ ਤੋਂ ਬਾਅਦ ਡੇਰੇ ਦੇ ਅਖਬਾਰ ‘ਸੱਚ ਕਹੂੰ’ ਦੇ ਦਫਤਰ ਗਏ, ਉਥੇ ਉਨ੍ਹਾਂ ਬੰਦ ਕਮਰੇ ਵਿਚ ਇੰਟਰਵਿਊ ਦਿੱਤਾ। ਡੇਰੇ ਤੋਂ ਬਾਹਰ ਨਿਕਲਣ ਸਮੇਂ ਮੀਡਆ ਨੇ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਗੱਲ ਨਹੀਂ ਕੀਤੀ ਅਤੇ ‘ਧਨ ਧਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਗੱਡੀ ਵਿਚ ਬੈਠ ਕੇ ਚਲੇ ਗਏ।

RELATED ARTICLES
POPULAR POSTS