-6.6 C
Toronto
Sunday, February 1, 2026
spot_img
Homeਭਾਰਤਮਹਾਰਾਸ਼ਟਰ ’ਚ ਭਿਆਨਕ ਸੜਕ ਹਾਦਸਾ

ਮਹਾਰਾਸ਼ਟਰ ’ਚ ਭਿਆਨਕ ਸੜਕ ਹਾਦਸਾ

9 ਵਿਅਕਤੀਆਂ ਦੀ ਸੜ ਕੇ ਹੋਈ ਮੌਤ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਮਹਾਰਾਸ਼ਟਰ ਦੇ ਚੰਦਰਪੁਰ ਵਿਚ ਅੱਜ ਸ਼ੁਕਰਵਾਰ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਜਾਨ ਚਲੇ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਤੇਜ਼ ਰਫਤਾਰ ਆ ਰਹੇ ਟਰੱਕ ਅਤੇ ਪੈਟਰੋਲ ਦੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਣ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਟਰੱਕ ਲੱਕੜੀਆਂ ਨਾਲ ਭਰਿਆ ਹੋਣ ਕਰਕੇ ਬਹੁਤ ਛੇਤੀ ਅੱਗ ਕਾਬੂ ਤੋਂ ਬਾਹਰ ਹੋ ਗਈ। ਇਸੇ ਦੌਰਾਨ ਟਰੱਕ ਵਿਚ ਬੈਠੇ 7 ਵਿਅਕਤੀ ਅਤੇ ਪੈਟਰੋਲ ਟੈਂਕਰ ਵਿਚ ਬੈਠੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਕਿ ਇਹ 9 ਵਿਅਕਤੀ ਏਨੀ ਬੁਰੀ ਤਰ੍ਹਾਂ ਜਲ ਗਏ ਕਿ ਉਨ੍ਹਾਂ ਦੀ ਪਹਿਚਾਣ ਕਰਨੀ ਵੀ ਮੁਸਕਲ ਹੋ ਗਈ ਸੀ।

 

RELATED ARTICLES
POPULAR POSTS