ਹੈਦਰਾਬਾਦ : ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅਗਲੇ 30-40 ਸਾਲ ਭਾਜਪਾ ਦਾ ਰਾਜ ਰਹੇਗਾ ਜੋ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਤਿਲੰਗਾਨਾ ਅਤੇ ਪੱਛਮੀ ਬੰਗਾਲ ‘ਚ ‘ਪਰਿਵਾਰਵਾਦ ਦੇ ਸ਼ਾਸਨ’ ਨੂੰ ਖ਼ਤਮ ਕਰੇਗੀ ਤੇ ਉਨ੍ਹਾਂ ਸੂਬਿਆਂ ‘ਚ ਸਰਕਾਰ ਵੀ ਬਣਾਏਗੀ ਜਿਥੇ ਉਹ ਅਜੇ ਤੱਕ ਸੱਤਾ ਤੋਂ ਦੂਰ ਹੈ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਸਿਆਸੀ ਮਤਾ ਪੇਸ਼ ਕਰਦਿਆਂ ਸ਼ਾਹ ਨੇ ਵੰਸ਼ਵਾਦ, ਜਾਤੀਵਾਦ ਅਤੇ ਖਾਸ ਫਿਰਕਿਆਂ ਨੂੰ ਖੁਸ਼ ਕਰਨ ਦੀ ਸਿਆਸਤ ਖਤਮ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਅਤੇ ਵਧੀਆ ਪ੍ਰਦਰਸ਼ਨ ਕਾਰਨ ਹੁਣੇ ਜਿਹੇ ਹੋਈਆਂ ਚੋਣਾਂ ‘ਚ ਜਿੱਤ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਾ ਅਗਲਾ ਦੌਰ ਦੱਖਣੀ ਭਾਰਤ ‘ਚ ਸ਼ੁਰੂ ਕੀਤਾ ਜਾਵੇਗਾ। ਸ਼ਾਹ ਨੇ ਸਿਆਸੀ ਹਿੰਸਾ ਖ਼ਤਮ ਕਰਨ ਦਾ ਵੀ ਹੋਕਾ ਦਿੱਤਾ।
Check Also
ਮੋਦੀ ਨੂੰ ਮਿਲਿਆ ਕੁਵੈਤ ਦਾ ਸਰਵਉੱਚ ਸਨਮਾਨ
‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਨਾਲ ਕੀਤਾ ਗਿਆ ਸਨਮਾਨ ਕੁਵੈਤ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …