4.6 C
Toronto
Monday, November 24, 2025
spot_img
HomeਕੈਨੇਡਾFrontਕਤਰ ਦੀ ਜੇਲ੍ਹ ’ਚ ਬੰਦ 8 ਸਾਬਕਾ ਭਾਰਤੀ ਜਲ ਸੈਨਿਕ ਰਿਹਾਅ

ਕਤਰ ਦੀ ਜੇਲ੍ਹ ’ਚ ਬੰਦ 8 ਸਾਬਕਾ ਭਾਰਤੀ ਜਲ ਸੈਨਿਕ ਰਿਹਾਅ

ਜਾਸੂਸੀ ਦੇ ਆਰੋਪ ’ਚ ਕੀਤੇ ਗਏ ਸਨ ਗਿ੍ਰਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਤਰ ਨੇ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਜਾਸੂਸੀ ਦੇ ਮਾਮਲੇ ਵਿੱਚ ਭਾਰਤੀ ਜਲ ਸੈਨਾ ਦੇ 8 ਸਾਬਕਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਤਰ ਦੀ ਇੰਟੈਲੀਜੈਂਸ ਏਜੰਸੀ ਦੇ ਸਟੇਟ ਸਕਿਉਰਿਟੀ ਬਿਊਰੋ ਨੇ 30 ਅਗਸਤ 2022 ਨੂੰ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਗਿ੍ਰਫਤਾਰ ਕਰ ਲਿਆ ਸੀ। ਗਿ੍ਰਫਤਾਰੀ ਤੋਂ ਕਰੀਬ 14 ਮਹੀਨੇ ਬਾਅਦ ਇਨ੍ਹਾਂ ਸਾਰੇ 8 ਸਾਬਕਾ ਨੇਵੀ ਅਫਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ 28 ਦਸੰਬਰ 2023 ਨੂੰ ਇਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਸਜ਼ਾ ਕੈਦ ਵਿਚ ਬਦਲ ਦਿੱਤਾ ਗਿਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਿਹਾਅ ਕੀਤੇ ਅੱਠ ਭਾਰਤੀਆਂ ਵਿੱਚੋਂ ਸੱਤ ਭਾਰਤ ਪਰਤ ਆਏ ਹਨ। ਭਾਰਤੀ ਨਾਗਰਿਕਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਮੰਤਰਾਲੇ ਨੇ ਕਤਰ ਦੇ ਅਮੀਰ ਦੀ ਸ਼ਲਾਘਾ ਕੀਤੀ ਹੈ। ਕਤਰ ਤੋਂ ਪਰਤਣ ਵਾਲੇ ਜਲ ਸੈਨਾ ਦੇ ਸਾਬਕਾ ਮੁਲਾਜ਼ਮ ਨੇ ਦੱਸਿਆ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸੁਰੱਖਿਅਤ ਢੰਗ ਨਾਲ ਭਾਰਤ ਵਾਪਸ ਆ ਗਏ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਉਨ੍ਹਾਂ ਦੇ ਨਿੱਜੀ ਦਖਲ ਕਾਰਨ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ ਅਤੇ ਅਸੀਂ ਵਾਪਸ ਘਰ ਪਰਤ ਕੇ ਚੰਗਾ ਮਹਿਸੂਸ ਕਰ ਰਹੇ ਹਾਂ।
RELATED ARTICLES
POPULAR POSTS