27.7 C
Toronto
Wednesday, July 15, 2026
spot_img
HomeਕੈਨੇਡਾFrontਡਾ. ਨਵਜੋਤ ਕੌਰ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ’ਤੇ ਸਿਆਸੀ ਹਮਲਾ

ਡਾ. ਨਵਜੋਤ ਕੌਰ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ’ਤੇ ਸਿਆਸੀ ਹਮਲਾ


ਕਿਹਾ : ਜੇਲ੍ਹ ਜਾਣ ਲਈ ਤਿਆਰ ਰਹੇ ਰਾਜਾ ਵੜਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਪਾਰਟੀ ਦੀ ਸਾਬਕਾ ਨੇਤਾ ਡਾ. ਨਵਜੋਤ ਕੌਰ ਸਿੱਧੂ ਨੇ ਨਵੇਂ ਇਲਜ਼ਾਮ ਲਗਾਏ ਹਨ ਅਤੇ ਇਸਦੇ ਨਾਲ ਹੀ ਸਿਆਸੀ ਘਮਾਸਾਨ ਵੀ ਤੇਜ਼ ਹੋ ਗਿਆ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਵੜਿੰਗ ਜੇਲ੍ਹ ਜਾਣ ਲਈ ਤਿਆਰ ਰਹਿਣ।  ਡਾ. ਸਿੱਧੂ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਰਾਜਾ ਵੜਿੰਗ ਜੀ ਪਹਿਲਾਂ ਜਵਾਬ ਦਿਓ ਕਿ ਜ਼ੀਰਕਪੁਰ ਵਿਚ 100 ਏਕੜ ਜ਼ਮੀਨ ਕਿਸ ਤਰ੍ਹਾਂ ਖਰੀਦੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਥਿਤ ਤੌਰ ’ਤੇ 40 ਏਕੜ ਜ਼ਮੀਨ ਤਾਂ ‘ਲੁੱਟੇ ਗਏ ਪੈਸੇ’ ਨਾਲ ਖਰੀਦੀ ਗਈ, ਜਦਕਿ 60 ਏਕੜ ਜ਼ਮੀਨ ਮਾਸੂਮ ਲੋਕਾਂ ਕੋਲੋਂ ਫਰਜ਼ੀ ਦਸਤਖਤ ਅਤੇ ਅੰਗੂਠੇ ਦੇ ਨਿਸ਼ਾਨ ਲੈ ਕੇ ਹੜੱਪੀ ਹੈ। ਡਾ. ਸਿੱਧੂ ਨੇ ਵੜਿੰਗ ਨੂੰ ਚੁਣੌਤੀ ਭਰੇ ਲਹਿਜੇ ਵਿਚ ਕਿਹਾ ਕਿ ਅਦਾਲਤ ਵਿਚ ਜਵਾਬ ਦਿਓ ਅਤੇ ਜੇਲ੍ਹ ਜਾਣ ਲਈ ਵੀ ਤਿਆਰ ਰਹੋ।

RELATED ARTICLES
POPULAR POSTS