13.6 C
Toronto
Tuesday, October 20, 2026
spot_img
HomeਕੈਨੇਡਾFrontਮੱਧਕਾਲੀ ਚੋਣਾਂ ਹਾਰ ਸਕਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ

ਮੱਧਕਾਲੀ ਚੋਣਾਂ ਹਾਰ ਸਕਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ

ਮੱਧਕਾਲੀ ਚੋਣਾਂ ਹਾਰ ਸਕਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ
10 ਵਿਚੋਂ 9 ਸਰਵਿਆਂ ’ਚ ਡੋਨਾਲਡ ਟਰੰਪ ਪਿੱਛੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਆਉਂਦੀ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਮੁਸ਼ਕਲ ਖੜ੍ਹੀ ਕਰ ਸਕਦੀਆਂ ਹਨ। ਮਹਿੰਗਾਈ, ਇਰਾਨ ਦੇ ਨਾਲ ਜੰਗ ਅਤੇ ਟਰੰਪ ਦੀ ਘਟਦੀ ਹਰਮਨ-ਪਿਆਰਤਾ ਦੇ ਚੱਲਦਿਆਂ ਰਿਪਬਲਿਕਨ ਪਾਰਟੀ ਦੇ ਲਈ ਕਾਂਗਰਸ ਵਿਚ ਆਪਣਾ ਬਹੁਮਤ ਬਚਾਉਣਾ ਚੁਣੌਤੀ ਬਣ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅਮਰੀਕਾ ਦੀਆਂ ਅਗਾਮੀ ਮੱਧਕਾਲੀ ਚੋਣਾਂ ਨੂੰ ਲੈ ਕੇ ਜਿਹੜੇ 10 ਸਰਵੇ ਹੋਏ ਹਨ, ਉਨ੍ਹਾਂ ਵਿਚੋਂ ਸਿਰਫ਼ 1 ਸਰਵੇ ਵਿਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਅੱਗੇ ਹੈ ਅਤੇ ਬਾਕੀ 9 ਸਰਵਿਆਂ ਵਿਚ ਪਿੱਛੇ ਰਹੀ ਹੈ। ਜ਼ਿਕਰਯੋਗ ਹੈ ਕਿ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਦੀ ਚੋਣ ਨਹੀਂ ਹੁੰਦੀ। ਇਸ ਵਿਚ ਅਮਰੀਕੀ ਸੰਸਦ, ਯਾਨੀ ਕਾਂਗਰਸ ਦੇ ਦੋਨੋਂ ਸਦਨਾਂ – ਹਾਊਸ ਆਫ ਰੀਪ੍ਰੈਜੈਂਟਸ ਅਤੇ ਸੀਨੇਟ ਦੀਆਂ ਸੀਟਾਂ ਲਈ ਵੋਟਿੰਗ ਹੁੰਦੀ ਹੈ। ਫਿਲਹਾਲ ਦੋਵੇਂ ਸਦਨਾਂ ਵਿਚ ਰਿਪਬਲਿਕਨ ਪਾਰਟੀ ਨੂੰ ਮਾਮੂਲੀ ਬਹੁਮਤ ਹਾਸਲ ਹੈ। ਜੇਕਰ ਡੈਮਰੋਕਰੇਟਿਕ ਜ਼ਰੂਰੀ ਸੀਟਾਂ ਜਿੱਤ ਲੈਂਦੀ ਹੈ ਤਾਂ ਉਹ ਇਕ ਜਾਂ ਦੋਨੋਂ ਸਦਨਾਂ ਵਿਚ ਬਹੁਮਤ ਹਾਸਲ ਕਰ ਸਕਦੇ ਹਨ। ਇਸ ਨਾਲ ਟਰੰਪ ਦੇ ਲਈ ਆਪਣੇ ਏਜੰਡੇ ਨੂੰ ਲਾਗੂ ਕਰਨਾ ਮੁਸ਼ਕਿਲ ਹੋ ਸਕਦਾ ਹੈ।

RELATED ARTICLES
POPULAR POSTS