ਐਨਜੀਓ ਦੀ ਸ਼ਿਕਾਇਤ ‘ਤੇ ਪੁਲਿਸ ਕਰੇਗੀ ਜਾਂਚ
ਚੰਡੀਗੜ੍ਹ : ਪਾਕਿਸਤਾਨ ਤੋਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਜਮੀਅਤ ਉਲੇਮਾ ਇਸਮਾਈਲ ਦੇ ਬਲੂਚਿਸਤਾਨ ਤੋਂ 64 ਸਾਲਾ ਸੰਸਦ ਮੈਂਬਰ ਮੌਲਾਨਾ ਸਲਾਹੂਦੀਨ ਅਯੂਬੀ ਨੇ 14 ਸਾਲ ਦੀ ਬੱਚੀ ਨਾਲ ਨਿਕਾਹ ਕਰ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਇਹ ਮਾਮਲਾ ਪਹਿਲਾਂ ਵੀ ਚਰਚਾ ਵਿਚ ਆਇਆ ਸੀ। ਹੁਣ ਇਕ ਐਨਜੀਓ ਦੀ ਅਪੀਲ ‘ਤੇ ਪੁਲਿਸ ਇਸਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਇਸ ਨਿਕਾਹ ਦੀ ਪੁਸ਼ਟੀ ਕੀਤੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਵਿਚ ਨਿਕਾਹ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਤੈਅ ਹੈ। ਜੇਕਰ ਇਸ ਤੋਂ ਘੱਟ ਉਮਰ ਵਿਚ ਵਿਆਹ ਕੀਤਾ ਜਾਂਦਾ ਹੈ ਤਾਂ ਕਾਨੂੰਨੀ ਤੌਰ ‘ਤੇ ਇਹ ਗੁਨਾਹ ਮੰਨਿਆ ਜਾਂਦਾ ਹੈ ਅਤੇ ਇਸ ਲਈ ਸਜ਼ਾ ਵੀ ਹੋ ਸਕਦੀ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …