1947 ਦੀਵੰਡ ਦੇ ਵਿਛੜੇ ਦੋ ਭਰਾਪਾਕਿ ਤੋਂ ਭਾਰਤ ਪੁੱਜੇ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ-ਪਾਕਿਦੀ ਵੰਡ ਸਮੇਂ ਪਰਿਵਾਰਨਾਲੋਂ ਵਿੱਛੜੇ (ਹੁਣਚੜ੍ਹਦੇ ਪੰਜਾਬ ਰਹਿੰਦੇ) ਸਿੱਕਾ ਖਾਨ ਕੁਝ ਸਮਾਂ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲਪਾਕਿਸਤਾਨ ਵਿੱਚ ਦਰਸ਼ਨਕਰਨਸਮੇਂ ਉੱਧਰ ਰਹਿੰਦੇ ਆਪਣੇ ਮੁਹੰਮਦ ਸਦੀਕ ਨੂੰ ਮਿਲੇ ਸਨ। ਇਸ ਤੋਂ ਬਾਅਦਭਾਰਤਰਹਿੰਦਾਭਰਾਆਪਣੇ ਪਰਿਵਾਰ ਨੂੰ ਮਿਲਣਲਈਪਾਕਿਸਤਾਨ ਗਿਆ ਸੀ। ਮੰਗਲਵਾਰ ਨੂੰ ਦੋਵੇਂ ਭਰਾਪਾਕਿਸਤਾਨ ਤੋਂ ਅਟਾਰੀਵਾਹਗਾ ਸਰਹੱਦ ਰਾਹੀਂ ਭਾਰਤਪਰਤੇ ਹਨ।
ਜ਼ਿਕਰਯੋਗ ਹੈ ਕਿ ਹਬੀਬ ਉਰਫ ਸਿੱਕਾ ਖਾਨਦਾਭਰਾ ਮੁਹੰਮਦ ਸਦੀਕ ਤੇ ਉਸ ਦੇ ਪਰਿਵਾਰਕਮੈਂਬਰਪਾਕਿਸਤਾਨਵਿਚਰਹਿੰਦੇ ਹਨ।ਹਬੀਬ ਉਨ੍ਹਾਂ ਨੂੰ ਮਿਲਣਲਈਪਿਛਲੀਦਿਨੀਂ ਅਟਾਰੀਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਗਿਆ ਸੀ। ਉਸ ਨੇ ਫੈਸਲਾਬਾਦਵਿਖੇ ਆਪਣੇ ਵਿਛੜੇ ਪਰਿਵਾਰਨਾਲ ਕੁਝ ਬਿਤਾਏ।ਹਬੀਬ ਨੇ ਪਾਕਿਸਤਾਨਸਥਿਤਪਾਕਿਸਤਾਨੀਦੂਤਘਰ ਕੋਲੁੋਂ ਉਥੇ ਰਹਿੰਦੇ ਆਪਣੇ ਭਰਾ ਨੂੰ ਭਾਰਤਲਿਜਾਣਲਈਵੀਜ਼ਾਮੰਗਿਆ ਸੀ, ਜਿਸ ਨੂੰ ਭਾਰਤਵਿਚਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਕਬੂਲਕਰਦਿਆਂ ਵੀਜ਼ਾ ਦਿੱਤਾ ਹੈ।
ਲਹਿੰਦੇ ਪੰਜਾਬ ਦੇ ਖੋਜਕਾਰਨਾਸਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀਸ੍ਰੀਨਨਕਾਣਾਸਾਹਿਬ ਨੇ ਦੋਵਾਂ ਭਰਾਵਾਂ ਨੂੰ ਮਿਲਾਇਆ। ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਲਾਹੌਰ ਤੋਂ ਖਰੀਦਦਾਰੀਕਰਵਾ ਕੇ ਭਾਰਤਲਈਰਵਾਨਾਕੀਤਾ। ਮੰਗਲਵਾਰ ਨੂੰ ਦੋਵਾਂ ਭਰਾਵਾਂ ਦੇ ਪਿੰਡ ਪੁੱਜਣ ‘ਤੇ ਪਿੰਡਵਾਸੀਆਂ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤਕੀਤਾ।
ਭਾਰਤ ਪੁੱਜਣ ‘ਤੇ ਮੁਹੰਮਦ ਸਦੀਕ ਤੇ ਹਬੀਬ ਉਰਫ ਸਿੱਕਾ ਖਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1947 ਦੀਵੰਡਵੇਲੇ ਨਾਨਕੇ ਪਿੰਡਜਾਣਕਰਕੇ ਪਰਿਵਾਰ ਦੇ ਸਾਰੇ ਮੈਂਬਰ ਇਕ ਦੂਜੇ ਤੋਂ ਵਿਛੜ ਗਏ ਸਨ ਤੇ 72-73 ਸਾਲ ਤੱਕ ਕਿਸੇ ਦਾ ਕੋਈ ਥਹੁ-ਪਤਾ ਨਾ ਲੱਗਾ। ਸਦੀਕ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਖੋਜਕਾਰਨਾਸਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਪਿੰਡ ਚੱਕ 255 ਭੋਗਣਾਜ਼ਿਲ੍ਹਾਫੈਸਲਾਬਾਦਵਿਖੇ ਆ ਕੇ ਉਸ ਦੀਇੰਟਰਵਿਊਕੀਤੀ। ਇਸ ਤੋਂ ਬਾਅਦ ਉਨ੍ਹਾਂ ਇਹ ਵੀਡੀਓਸ਼ੋਸ਼ਲਮੀਡੀਆ’ਤੇ ਪਾ ਦਿੱਤੀ, ਜਿਸ ਵਿਚ ਉਸਦੇ ਵਿਛੜੇ ਭਰਾਦਾਜ਼ਿਕਰਕੀਤਾ ਗਿਆ ਸੀ ਤੇ ਆਪਣਾਪਿੰਡਚੜ੍ਹਦੇ ਪੰਜਾਬਦਾਪਿੰਫ ਫੁੱਲੇਵਾਲਾ ਜ਼ਿਲ੍ਹਾਬਠਿੰਡਾ ਦੱਸਿਆ ਗਿਆ ਸੀ। ਇਸ ਵੀਡੀਓ ਨੂੰ ਵੇਖਦੇ ਹੋਏ ਫੁੱਲੇਵਾਲਾ ਪਿੰਡ ਦੇ ਲੋਕਾਂ ਵਲੋਂ ਵੀਡੀਓ ਬਣਾਉਣ ਵਾਲੇ ਨਾਜਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀਨਾਲਰਾਬਤਾਕਾਇਮਕੀਤਾ ਗਿਆ। ਇਸ ਤੋਂ ਬਾਅਦਦੋਵਾਂ ਭਰਾਵਾਂ ਦੀ ਇਕ ਦੂਜੇ ਨਾਲਟੈਲੀਫੋਨ’ਤੇ ਗੱਲਬਾਤ ਕਰਵਾਈ ਗਈ।
ਮੁਹੰਮਦ ਸਦੀਕ 45 ਦਿਨਾਂ ਦਾਵੀਜ਼ਾਲਗਵਾ ਕੇ ਮੰਗਲਵਾਰ ਨੂੰ ਭਾਰਤ ਪੁੱਜਣ ‘ਤੇ ਬੇਹੱਦ ਖੁਸ਼ ਹੈ।ਅਟਾਰੀ ਸਰਹੱਦ ਤੋਂ ਦੋਵਾਂ ਭਰਾਵਾਂ ਨੂੰ ਲਿਜਾਣਲਈ ਫੁੱਲੇਵਾਲਾ ਪਿੰਡ ਦੇ ਲੋਕ ਵੱਡੀ ਗਿਣਤੀਵਿਚ ਪਹੁੰਚੇ ਹੋਏ ਸਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …