1.7 C
Toronto
Saturday, November 15, 2025
spot_img
Homeਦੁਨੀਆਅਮਰੀਕਾ ਹਥਿਆਰ ਵੇਚਣ ਵਾਲਿਆਂ 'ਚ ਮੋਹਰੀ

ਅਮਰੀਕਾ ਹਥਿਆਰ ਵੇਚਣ ਵਾਲਿਆਂ ‘ਚ ਮੋਹਰੀ

ਦੁਨੀਆ ‘ਚ ਹਥਿਆਰਾਂ ਦੀ ਵਿਕਰੀ 5 ਫ਼ੀਸਦੀ ਤੱਕ ਵਧੀ
ਸਟਾਕਹੋਮ/ਬਿਊਰੋ ਨਿਊਜ਼ : ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਨਵੀਂ ਰਿਪੋਰਟ ਮੁਤਾਬਕ 2018 ‘ਚ ਹਥਿਆਰਾਂ ਦੀ ਵਿਕਰੀ ਕਰੀਬ 5 ਫ਼ੀਸਦੀ ਤੱਕ ਵੱਧ ਗਈ ਹੈ। ਰਿਪੋਰਟ ਅਨੁਸਾਰ ਹਥਿਆਰ ਵੇਚਣ ਵਾਲਿਆਂ ‘ਚ ਅਮਰੀਕਾ ਮੋਹਰੀ ਹੈ ਅਤੇ ਹਥਿਆਰ ਬਣਾਉਣ ਵਾਲੀਆਂ 100 ਵੱਡੀਆਂ ਕੰਪਨੀਆਂ ਦੀ ਸਾਲਾਨਾ ਵਿਕਰੀ 420 ਅਰਬ ਡਾਲਰ ਰਹੀ ਹੈ। ਅਮਰੀਕੀ ਕੰਪਨੀਆਂ ਦੀ ਸਾਲਾਨਾ ਵਿਕਰੀ 246 ਅਰਬ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 7.2 ਫ਼ੀਸਦੀ ਵੱਧ ਹੈ। ਇੰਸਟੀਚਿਊਟ ਦੇ ਹਥਿਆਰਾਂ ਬਾਰੇ ਤਬਾਦਲੇ ਅਤੇ ਫ਼ੌਜੀ ਖ਼ਰਚਾ ਪ੍ਰੋਗਰਾਮ ਦੇ ਡਾਇਰੈਕਟਰ ਔਡੇ ਫਲਿਊਰੈਂਟ ਨੇ ਦੱਸਿਆ ਕਿ ਪਿਛਲੇ ਇਕ ਸਾਲ ‘ਚ ਅਮਰੀਕੀ ਹਥਿਆਰਾਂ ਦੀ ਜ਼ਿਆਦਾ ਵਿਕਰੀ ਨੂੰ ਦੇਖਦਿਆਂ ਇਹ ਅਹਿਮ ਵਾਧਾ ਦਰਜ ਹੋਇਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਆਪਣੀਆਂ ਹਥਿਆਰਬੰਦ ਸੇਵਾਵਾਂ ਨੂੰ ਅਤਿ ਆਧੁਨਿਕ ਬਣਾਉਣ ਦੇ ਫ਼ੈਸਲੇ ਨਾਲ ਅਮਰੀਕੀ ਕੰਪਨੀਆਂ ਨੂੰ ਲਾਭ ਹੋਇਆ ਹੈ।
ਹਥਿਆਰ ਬਣਾਉਣ ਦੀ ਰੈਂਕਿੰਗ ‘ਚ ਰੂਸ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ ਅਤੇ ਉਸ ਦਾ ਬਾਜ਼ਾਰ ‘ਤੇ 8.6 ਫ਼ੀਸਦੀ ਕਬਜ਼ਾ ਹੈ। ਇੰਗਲੈਂਡ 8.4 ਫ਼ੀਸਦੀ ਨਾਲ ਤੀਜੇ ਅਤੇ ਫਰਾਂਸ 5.5 ਫ਼ੀਸਦੀ ਨਾਲ ਚੌਥੇ ਨੰਬਰ ‘ਤੇ ਹੈ। ਅਧਿਐਨ ‘ਚ ਚੀਨ ਦਾ ਨਾਮ ਸ਼ੁਮਾਰ ਨਹੀਂ ਹੈ ਕਿਉਂਕਿ ਉਥੋਂ ਢੁਕਵੇਂ ਅੰਕੜੇ ਨਹੀਂ ਮਿਲ ਸਕੇ ਹਨ ਪਰ ਇੰਸਟੀਚਿਊਟ ਦੀ ਖੋਜ ਮੁਤਾਬਕ ਹਥਿਆਰ ਬਣਾਉਣ ਵਾਲੀਆਂ 100 ਮੋਹਰੀ ਕੰਪਨੀਆਂ ‘ਚ ਚੀਨ ਦੀਆਂ ਤਿੰਨ ਤੋਂ ਸੱਤ ਕੰਪਨੀਆਂ ਵੀ ਸ਼ਾਮਲ ਹਨ। ਚੀਨ ਵੱਲੋਂ 2013 ਤੋਂ ਹਰੇਕ ਵਰ੍ਹੇ ਰੱਖਿਆ ‘ਤੇ ਜੀਡੀਪੀ ਦਾ 1.9 ਫ਼ੀਸਦੀ ਖ਼ਰਚਾ ਕੀਤਾ ਜਾਂਦਾ ਹੈ। ਰੂਸੀ ਕੰਪਨੀ ਅਲਮਾਜ਼-ਅਨਤੇਈ 9.6 ਅਰਬ ਡਾਲਰ ਦੀ ਸਾਲਾਨਾ ਵਿਕਰੀ ਨਾਲ ਨੌਵੇਂ ਸਥਾਨ ‘ਤੇ ਪਹੁੰਚ ਗਈ ਹੈ। ਉਸ ਦੀ ਐੱਸ-400 ਹਵਾਈ ਰੱਖਿਆ ਪ੍ਰਣਾਲੀ ਦੀ ਵਿਕਰੀ ਜ਀ਿ ਹੈ ਅਤੇ ਨਾਟੋ ਮੈਂਬਰ ਤੁਰਕੀ ਵੀ ਉਸ ਦਾ ਖ਼ਰੀਦਦਾਰ ਹੈ।

RELATED ARTICLES
POPULAR POSTS