ਅਸੀਂ ਬਰੈਂਪਟਨ ਅਤੇ ਈਟੋਬੀਕੋਕ ਹਸਪਤਾਲਾਂ ‘ਚ ਪੂਰੀ ਤਰ੍ਹਾਂ ਤਿਆਰ ਹਾਂ : ਡਾ. ਨਵੀਦ ਮੁਹੰਮਦ
ਬਰੈਂਪਟਨ/ਪਰਵਾਸੀ ਬਿਊਰੋ : ਵਿਲੀਅਮ ਓਸਲਰ ਹੈਲਥ ਸਿਸਟਮ ਦੇ ਨਵੇਂ ਬਣੇ ਮੁਖੀ ਡਾ. ਨਵੀਦ ਮੁਹੰਮਦ ਨੇ ਦੱਸਿਆ ਹੈ ਕਿ ਨਾਨ-ਐਮਰਜੈਂਸੀ ਸਰਜਰੀ ਵਾਲੇ ਕੇਸਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਘੱਟ ਗੰਭੀਰ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਤਾਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਪਹਿਲ ਦੇ ਅਧਾਰ ਤੇ ਇਲਾਜ ਕੀਤਾ ਜਾਵੇ। ਉਨ੍ਹਾਂ ઑਪਰਵਾਸੀ ਰੇਡੀਓ ‘ ਤੇ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਲੋੜ ਪਈ ਤਾਂ ਕਈ ਜਨਤਕ ਸਥਾਨਾਂ ਵਿੱਚ ਜਿਵੇਂ ਰਿਕਰੇਏਸ਼ਨ ਸੈਂਟਰ ਜਾਂ ਸਰਕਾਰੀ ਹਾਲਾਂ ਵਰਗੀਆਂ ਥਾਵਾਂ ਤੇ ਵੀ ਬੈੱਡ ਲਗਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲਾਤ ਇੰਨੇ ਖ਼ਰਾਬ ਨਹੀਂ ਹਨ ਅਤੇ ਉਨ੍ਹਾਂ ਕੋਲ ਐਮਰਜੈਂਸੀ ਵਿੱਚ 50 ਫੀਸਦੀ ਬੈੱਡ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਪਹਿਲਾ ਟੈਸਟ ਸੈਂਟਰ ਪੀਲ ਮੈਮੋਰੀਅਲ ਹੈਲਥ ਸੈਂਟਰ ਵਿੱਚ ਖੁੱਲ੍ਹਣ ਕਾਰਨ ਦੂਰ-ਦੂਰ ਤੋਂ ਲੋਕ ਟੈਸਟ ਕਰਵਾਊਣ ਲਈ ਪਹੁੰਚ ਰਹੇ ਸਨ। ਵਰਨਣਯੋਗ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ, ਪੀਲ ਮੈਮੋਰੀਅਲ ਅਰਜੈਂਟ ਹੈਲਥ ਕੇਅਰ ਸੈਂਟਰ ਅਤੇ ਈਟੋਬੀਕੋਕ ਹਸਪਤਾਲਾਂ ਦੇ ਉਹ ਮੁਖੀ ਹਨ। ਉਨ੍ਹਾਂ ਨੇ ਲੋਕਾਂ ਨੂੰ ਬਾਰ-ਬਾਰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਜ਼ਰੂਰਤ ਤੋਂ ਘਰੋਂ ਬਾਹਰ ਨਾ ਨਿਕਕਲਣ ਅਤੇ 5 ਫੁੱਟ ਦੀ ਦੂਰੀ ਜ਼ਰੂਰ ਬਣਾ ਕੇ ਰੱਖਣ।
ਵਿਲੀਅਮ ਓਸਲਰ ਹੈਲਥ ਸਿਸਟਮ ਦੇ ਮੁਖੀ ਨਾਲ ਪਰਵਾਸੀ ਰੇਡੀਓ਼ ‘ਤੇ ਵਿਸ਼ੇਸ਼ ਗੱਲਬਾਤ
RELATED ARTICLES

