ਮਿਸੀਸਾਗਾ : ਲੰਘੇ ਐਤਵਾਰ 25 ਸਤੰਬਰ, 2016 ਨੂੰ 18ਵੀਂ ਗੁਰੂ ਨਾਨਕ ਕਾਰ ਰੈਲੀ ਮਾਲਟਨ ਦੀ ਵਾਈਲਡਵੁਡ ਪਾਰਕ ਵਿਚ ਸੰਪੰਨ ਹੋਈ। 2002 ਤੋਂ ਰਜਿਸਟਰਡ ਸੰਸਥਾ ਲਗਾਤਾਰ ਹਰ ਸਾਲ ਰੈਲੀ ਕਰਵਾਉਂਦੀ ਆ ਰਹੀ ਹੈ। ਇਸ ਵਾਰ ਰੈਲੀ ਪ੍ਰੀਤੀ ਲਾਂਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ 30 ਕਾਰਾਂ ਨੇ ਭਾਗ ਲਿਆ। ਕਾਰ ਰੈਲੀ ਦੀ ਸ਼ੁਰੂਆਤ ਕਰਨ ਲਈ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਐਮਪੀਪੀ ਹਰਿੰਦਰ ਮੱਲੀ, ਸਿਟੀ ਕਊਂਸਲਰ ਗੁਰਪ੍ਰੀਤ ਢਿੱਲੋਂ ਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਪਹੁੰਚੇ। ਪਹਿਲੀਆਂ ਕਾਰਾਂ ਨੂੰ ਫਲੈਗ ਆਫ ਕਰਨ ਲਈ ਸਾਬਕਾ ਐਮ ਪੀ ਗੁਰਬਖਸ਼ ਸਿੰਘ ਮੱਲੀ, ਸੀਨੀਅਰ ਸੋਸ਼ਿਲ ਸਰਵਿਸਜ਼ ਦੇ ਅਜੀਤ ਸਿੰਘ ਰੱਖੜਾ ਅਤੇ ਕੈਨ ਸਿੱਖ ਦੇ ਪਾਲ ਬਡਵਾਲ ਅਗੇ ਆਏ। ਅਯੋਜਿਨ ਵਿਚ ਹਰ ਸਾਲ ਦੀ ਤਰ੍ਹਾਂ ਅਨੇਕਾਂ ਸੋਸ਼ਲ ਗਰੁੱਪਾਂ ਅਤੇ ਬਿਜ਼ਨਿਸ ਅਦਾਰਿਆਂ ਨੇ ਹਿੱਸਾ ਲਿਆ। ਪ੍ਰੀਤੀ ਲਾਂਬਾ ਦੀ ਟੀਮ ਵਿਚ ਮੇਜਰ ਸਿੰਘ ਨਾਗਰਾ, ਬੀਬੀ ਰਵੀ ਜੰਮੂ, ਆਰਤੀ ਚਾਵਲਾ, ਨਵਿੰਦਰ ਭੱਟੀ ਅਤੇ ਹੋਰ ਬਹੁਤ ਸਾਰੇ ਸਟੂਡੈਂਟ ਵਲੰਟੀਅਰਜ਼ ਨੇ ਯੋਗਦਾਨ ਪਾਇਆ। ਹਰ ਸਾਲ ਹੋਣ ਵਾਲੇ ਇਸ ਸਮਾਗਮ ਦੇ ਫਊਂਡਰ ਪ੍ਰੈਜ਼ੀਡੈਟ ਦਰਸ਼ਨ ਸਿੰਘ ਬਿਲਖੂ ਜੀ ਹਨ ਜੋ ਰੈਲੀ ਤੋਂ ਹੋਣ ਵਾਲੀ ਆਮਦਨ ਨੂੰ ਕਿਸੇ ਵਡੀ ਸਮਾਜ ਸੇਵਾ ਹਿੱਤ ਦਾਨ ਕਰ ਦੇਂਦੇ ਹਨ। ਬਰੈਂਪਟਨ ਹਸਪਤਾਲ ਦੀ ਮਾਇਕ ਮਦਤ ਲਈ ਇਨ੍ਹਾਂ ਕਾਰ ਰੈਲੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਆਖਰ ‘ਚ ਪਹਿਲੀਆਂ ਤਿੰਨ ਜੇਤੂ ਕਾਰਾਂ ਨੂੰ ਟਰਾਫੀਆਂ ਦਿਤੀਆਂ ਗਈਆਂ। ਇਸ ਸ਼ਾਨਦਾਰ ਪਿਰਤ ਦੀ ਕਾਮਯਾਬੀ ਲਈ ਪ੍ਰੀਤੀ ਲਾਂਬਾ ਦੀ ਟੀਮ ਵਧਾਈ ਦੀ ਪਾਤਰ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …