![](https://parvasinewspaper.com/wp-content/uploads/2020/07/7-300x225.jpg)
ਟਰੰਪ ਨੇ ਕਿਹਾ – ਚੀਨ ਕਰਕੇ ਦੁਨੀਆ ਦਾ ਹੋਇਆ ਭਾਰੀ ਨੁਕਸਾਨ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤ ਤੋਂ ਬਾਅਦ ਹੁਣ ਅਮਰੀਕਾ ਵਿਚ ਵੀ ਚੀਨੀ ਐਪ ਬੰਦ ਹੋ ਸਕਦੇ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸਦੇ ਸੰਕੇਤ ਵੀ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਟਿੱਕ ਟੌਕ ਸਮੇਤ ਚੀਨ ਦੇ ਸਾਰੇ ਸੋਸ਼ਲ ਮੀਡੀਆ ਐਪ ਬੰਦ ਕਰਨ ਦੇ ਬਾਰੇ ਗੰਭੀਰਤਾ ਨਾਲ ਸੋਚਿਆ ਜਾ ਰਿਹਾ ਹੈ। ਅਮਰੀਕਾ ਦਾ ਇਹ ਬਿਆਨ ਚੀਨੀ ਐਪ ‘ਤੇ ਭਾਰਤ ਵਿਚ ਹੋਈ ਕਾਰਵਾਈ ਤੋਂ ਇਕ ਹਫਤਾ ਬਾਅਦ ਆਇਆ ਹੈ। ਧਿਆਨ ਰਹੇ ਕਿ ਟਿੱਕ ਟੌਕ ਵਰਗੇ ਚੀਨੀ ਐਪਸ ਨੂੰ ਅਮਰੀਕਾ ਵੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸ ਚੁੱਕਾ ਹੈ ਅਤੇ ਉਸ ਨੇ ਭਾਰਤ ਦੇ ਫੈਸਲੇ ਨੂੰ ਵੀ ਸਹੀ ਦੱਸਿਆ ਸੀ। ਚੀਨ ਤੋਂ ਬਾਅਦ ਅਮਰੀਕਾ ਟਿੱਕ ਟੌਕ ਦਾ ਵੱਡਾ ਬਜ਼ਾਰ ਹੈ ਅਤੇ ਉਥੇ ਹੁਣ ਟਿੱਕ ਟੌਕ ਦੇ ਸਾਢੇ 4 ਕਰੋੜ ਤੋਂ ਜ਼ਿਆਦਾ ਯੂਜ਼ਰ ਹਨ।
ਉਧਰ ਵਾਈਟ ਹਾਊਸ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਅਮਰੀਕਾ ਕਿਸੇ ਵੀ ਹਾਲਤ ਵਿਚ ਚੀਨ ਨੂੰ ਦਾਦਾਗਿਰੀ ਨਹੀਂ ਕਰਨ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਚੀਨ ਦੇ ਕਾਰਨ ਅਮਰੀਕਾ ਸਮੇਤ ਦੁਨੀਆ ਦਾ ਭਾਰੀ ਨੁਕਸਾਨ ਹੋਇਆ ਹੈ।