ਕਿਹਾ – ਚੀਨ ਨੇ 20 ਭਾਰਤੀ ਜਵਾਨਾਂ ਦੀ ਹੱਤਿਆ ਨੂੰ ਜਾਇਜ਼ ਕਿਉਂ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਲਗਾਤਾਰ ਭਾਰਤ-ਚੀਨ ਵਿਵਾਦ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੇ ਹਨ। ਉਨ੍ਹਾਂ ਨੇ ਲੱਦਾਖ ਵਿਚ ਚੀਨ ਦੀ ਫੌਜ ਦੇ ਪਿੱਛੇ ਹਟਣ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਚੀਨੀ ਵਿਦੇਸ਼ ਮੰਤਰੀ ਨਾਲ ਹੋਈ ਗੱਲਬਾਤ ਉਤੇ 3 ਸਵਾਲ ਚੁੱਕੇ ਹਨ। ਰਾਹੁਲ ਨੇ ਪਹਿਲਾ ਸਵਾਲ ਪੁੱਛਿਆ ਕਿ ਸਰਹੱਦ ‘ਤੇ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ ‘ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ? ਦੂਜਾ ਸਵਾਲ ਇਹ ਸੀ ਕਿ ਚੀਨ ਨੂੰ ਸਾਡੇ ਖੇਤਰ ਵਿੱਚ 20 ਭਾਰਤੀ ਫੌਜੀ ਜਵਾਨਾਂ ਦੀ ਹੱਤਿਆ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਕਿਉਂ ਦਿੱਤਾ ਗਿਆ? ਰਾਹੁਲ ਨੇ ਤੀਜਾ ਸਵਾਲ ਇਹ ਪੁੱਛਿਆ ਕਿ ਗਲਵਾਨ ਵਾਦੀ ਵਿੱਚ ਖੇਤਰੀ ਪ੍ਰਭੂਸੱਤਾ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਧਿਆਨ ਰਹੇ ਕਿ ਰਾਹੁਲ ਨੇ ਭਾਰਤ ਅਤੇ ਚੀਨ ਦੀਆਂ ਸਰਕਾਰਾਂ ਦੇ ਬਿਆਨਾਂ ਨੂੰ ਟਵੀਟ ਕਰਕੇ ਸ਼ੇਅਰ ਕੀਤਾ ਹੈ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …