22.8 C
Toronto
Sunday, July 19, 2026
spot_img
Homeਦੁਨੀਆਅਮਰੀਕਾ 'ਚ ਭਾਰਤੀ ਨੂੰ ਨਬਾਲਗ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ...

ਅਮਰੀਕਾ ‘ਚ ਭਾਰਤੀ ਨੂੰ ਨਬਾਲਗ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ 12 ਸਾਲ ਕੈਦ

ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਪੈਨਸਿਲਵਾਨੀਆ ਦੇ ਏਰੀ ਸ਼ਹਿਰ ਵਿਚ ਇਕ ਭਾਰਤੀ ਨਾਗਰਿਕ ਜੋ ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਇਆ ਸੀ, ਨੂੰ ਇਕ ਨਬਾਲਗ ਨੂੰ ਫੁਸਲਾਉਣ ਤੇ ਉਸ ਨਾਲ ਗੈਰ ਕਾਨੂੰਨੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਇਕ ਅਦਾਲਤ ਵੱਲੋਂ 12 ਸਾਲ ਸੰਘੀ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਯੂ ਐਸ ਅਟਾਰਨੀ ਏਰਿਕ ਜੀ ਓਲਸ਼ਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 32 ਸਾਲਾ ਭਾਰਤੀ ਉਪੇਂਦਰਾ ਅਡੂਰੂ ਨੂੰ ਡਿਸਟ੍ਰਿਕਟ ਜੱਜ ਸੂਸਾਨ ਪੈਰਾਡਾਈਜ ਬੈਕਸਟਰ ਨੇ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਉਪਰੰਤ ਅਡੂਰੂ ਨੂੰ 10 ਸਾਲ ਨਿਗਰਾਨੀ ਵਿਚ ਰਹਿਣਾ ਪਵੇਗਾ। ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਅਡੂਰੂ ਨੇ ਸਤੰਬਰ 20 ਅਤੇ ਅਕਤੂਬਰ 6, 2022 ਦਰਮਿਆਨ ਇਕ 13 ਸਾਲ ਦੀ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਕਈ ਸੁਨੇਹੇ ਤੇ ਅਸ਼ਲੀਲ ਤਸਵੀਰਾਂ ਭੇਜੀਆਂ। ਭੇਜੇ ਸੁਨੇਹਿਆਂ ਵਿਚ ਉਸ ਨੇ ਵਾਰ ਵਾਰ ਸਰੀਰਕ ਸਬੰਧ ਬਣਾਉਣ ਦੀ ਇੱਛਾ ਪ੍ਰਗਟਾਈ। ਉਸ ਨੇ ਨਬਾਲਗ ਨਾਲ ਮਿਲਕਰੀਕ ਟਾਊਨਸ਼ਿੱਪ ਦੇ ਇਕ ਪਾਰਕ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

RELATED ARTICLES
POPULAR POSTS