17.6 C
Toronto
Tuesday, August 25, 2026
spot_img
Homeਦੁਨੀਆਬ੍ਰਿਟੇਨ 'ਚ ਦਵਾਈਆਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਪੰਜਾਬੀ ਨੂੰ 12 ਮਹੀਨਿਆਂ...

ਬ੍ਰਿਟੇਨ ‘ਚ ਦਵਾਈਆਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਪੰਜਾਬੀ ਨੂੰ 12 ਮਹੀਨਿਆਂ ਦੀ ਸਜ਼ਾ

ਬ੍ਰਿਟੇਨ ‘ਚ ਦਵਾਈਆਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਪੰਜਾਬੀ ਨੂੰ 12 ਮਹੀਨਿਆਂ ਦੀ ਸਜ਼ਾਬਲਕੀਤ ਸਿੰਘ ਖਹਿਰਾ ਨੇ ਗੁਨਾਹ ਕੀਤਾ ਕਬੂਲ
ਲੰਡਨ/ਬਿਊਰੋ ਨਿਊਜ਼
ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਮੂਲ ਕੇ ਦਵਾਈ ਕਾਰੋਬਾਰੀ ਨੂੰ ਡਾਕਟਰ ਦੀ ਪਰਚੀ ਦੇ ਅਧਾਰ ‘ਤੇ ਹੀ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਜ਼ਾਰੀ ਕਰਨ ਦੇ ਆਰੋਪ ਵਿੱਚ 12 ਮਹੀਨਿਆਂ ਦੀ ਕੈਦ ਸੁਣਾਈ ਗਈ ਹੈ। ਬਲਕੀਤ ਸਿੰਘ ਖਹਿਰਾ ਵੈਸਟ ਬ੍ਰੋਮਵਿਚ ਵਿਚ ਆਪਣੀ ਮਾਂ ਦੀ ‘ਖਹਿਰਾ ਫਾਰਮੇਸੀ’ ਵਿਚ ਕੰਮ ਕਰਦਾ ਸੀ। ਉਸ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਸਜ਼ਾ ਸੁਣਾਈ। ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਆਰੋਪੀ ਨੇ ਸਿਰਫ ਡਾਕਟਰ ਦੀ ਪਰਚੀ ਦੇ ਅਧਾਰ ‘ਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸਾਲ 2016 ਅਤੇ 2017 ਦੌਰਾਨ ਵੇਚਿਆ ਅਤੇ ਭਾਰੀ ਮੁਨਾਫਾ ਕਮਾਇਆ। ਜਾਂਚ ਏਜੰਸੀ ਨੇ ਕਿਹਾ ਕਿ ਅਜਿਹੇ ਤਰੀਕੇ ਨਾਲ ਦਵਾਈ ਵੇਚਣੀ ਗੰਭੀਰ ਅਪਰਾਧ ਹੈ ਅਤੇ ਖਹਿਰਾ ਨੇ ਆਪਣਾ ਅਪਰਾਧ ਕਬੂਲ ਵੀ ਲਿਆ ਹੈ।

RELATED ARTICLES
POPULAR POSTS