-9.9 C
Toronto
Sunday, January 25, 2026
spot_img
Homeਕੈਨੇਡਾਪੰਜਾਬ ਚੈਰਿਟੀ ਵਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਏ ਖੂਨਦਾਨ...

ਪੰਜਾਬ ਚੈਰਿਟੀ ਵਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਏ ਖੂਨਦਾਨ ਕੈਂਪ ਨੂੰ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਸਿੱਖ ਨੇਸ਼ਨਜ ਆਰਗੇਨਾਈਜੇਸ਼ਨ ਆਦਿ ਦੇ ਸਹਿਯੋਗ ਨਾਲ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 30ਵਾਂ ਖੂਨਦਾਨ ਕੈਂਪ 15 ਅਪਰੈਲ ਦਿਨ ਸ਼ਨੀਵਾਰ 12:00 ਵਜੇ ਤੋਂ 4:00 ਵਜੇ ਤੱਕ ਵੁੱਡਵਾਈਨ ਸ਼ਾਪਿੰਗ ਸੈਂਟਰ ਵਿੱਚ ਲਾਇਆ ਗਿਆ। ਇਸ ਕੈਂਪ ਦਾ ਪਰਬੰਧ ਚੈਰਿਟੀ ਦੇ ਮੈਂਬਰਾ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ।
ਖੂਨ-ਦਾਨ ਮਹਾਂ ਦਾਨ ਦੀ ਭਾਵਨਾ ਰੱਖਦੇ ਹੋਏ 103 ਖੂਨ ਦਾਨੀਆਂ ਨੇ ਆਪਣਾ ਨਾਮ ਰਜਿਸਟਰਡ ਕਰਵਾਇਆ। ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਕੁੱਝ ਇੱਕ ਨੂੰ ਛੱਡ ਕੇ 90 ਤੋਂ ਵੱਧ ਦਾਨੀਆ ਦਾ ਖੂਨ ਲੋੜਵੰਦਾ ਲਈ ਇਕੱਤਰ ਹੋਇਆ। ਮਨੁੱਖਤਾ ਦੇ ਭਲੇ ਦੇ ਇਸ ਕਾਰਜ ਵਿੱਚ ਹਿੱਸਾ ਪਾਉਣ ਵਾਲੇ ਖੂਨ ਦਾਨੀਆਂ ਦਾ ਚੈਰਿਟੀ ਵਲੋਂ ਧੰਨਵਾਦ ਕੀਤਾ ਗਿਆ।ਪ੍ਰਬੰਧਕਾਂ ਵਲੋਂ ਭਾਈਚਾਰੇ ਨੂੰ ਪੁਰਜ਼ੋਰ ਬੇਨਤੀ ਹੈ ਕਿ ਅਜਿਹੇ ਕਾਰਜਾਂ ਵਿੱਚ ਵੱਧ ਤੋਂ ਵਧ ਸਹਿਯੋਗ ਦਿੱਤਾ ਜਾਵੇ। ਪੰਜਾਬ ਚੈਰਿਟੀ ਖੂਨਦਾਨ ਕੈਂਪਾਂ ਤੋਂ ਬਿਨਾ, ਫੂਡ ਡਰਾਈਵ, ਪੰਜਾਬੀ ਭਾਸ਼ਨ ਮੁਕਾਬਲੇ, ਪੰਜਾਬੀ ਲੇਖ ਮੁਕਾਬਲੇ ਕਰਵਾਉਣ ਤੇ ਹੋਰ ਸਮਾਜਿਕ ਕੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੀ ਹੈ। ਪੰਜਾਬ ਚੈਰਿਟੀ ਬਾਰੇ ਕੋਈ ਵੀ ਜਾਣਕਾਰੀ ਲਈ ਬਲਿਹਾਰ ਸਧਰਾ ( 647-297-8600) ਜਾਂ ਗਗਨ ਮਹਾਲੋਂ ( 416-558-3966 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS