ਬਰੈਂਪਟਨ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਤ ਸ਼ਹੀਦੀ ਦਿਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਮਾਰਚ 2022 ਦਿਨ ਐਤਵਾਰ ਨੂੰ, ਗਰੈਂਡ ਤਾਜ਼ ਰੈਸਟੋਰੈਂਟ, 80 ਮੈਰੀਟਾਈਮ ਰੋਡ ਕੁਈਨ ਏਅਰਪੋਰਟ ਰੋਡ ਵਿਖੇ ਦੁਪਹਿਰ 12.00 ਵਜੇ ਤੋਂ 3.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਵਿਤਾ, ਲੇਖ ਅਤੇ ਸਪੀਚ ਤੋਂ ਉਪਰੰਤ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਅੰਤਰ ਰਾਸ਼ਟਰੀ ਪੱਧਰ ਦੇ ਵਿਅਕਤੀ ਜਿਹੜੇ ਖੇਡਾਂ, ਖੇਤੀਬਾੜੀ ਅਤੇ ਸਿਆਸਤ ਨਾਲ ਸਬੰਧਤ ਹੋਣ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੋਵੇਗੀ। ਇਸ ਮੌਕੇ ਚਾਹ-ਪਕੌੜੇ ਅਤੇ ਬਰਫੀ ਦਾ ਲੰਗਰ ਵਰਤੇਗਾ। ਵਿਅਕਤੀ ਸਿਰਫ ਰੋਪੜ ਜ਼ਿਲ੍ਹੇ ਨਾਲ ਸਬੰਧਤ ਹੋਣੇ ਚਾਹੀਦੇ ਹਨ। ਵਲੋਂ : ਸੇਵਾਦਾਰ ਮਲ ਸਿੰਘ ਬਾਸੀ ਪ੍ਰਧਾਨ ਪਰਵਾਸੀ ਪੈਨਸ਼ਨਰਜ਼, ਪ੍ਰਧਾਨ ਰੋਪੜ ਜ਼ਿਲ੍ਹਾ ਫਰੈਂਡਜ਼ ਕਲੱਬ 437-980-7015
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਤ ਸਮਾਗਮ 27 ਮਾਰਚ ਨੂੰ
RELATED ARTICLES

