Breaking News
Home / Parvasi Youtube / ਬਸੰਤੀ ਰੰਗ ‘ਚ ਰੰਗਿਆ ਗਿਆ ਖਟਕੜਕਲਾਂ, ਇਨਕਲਾਬ ਜ਼ਿੰਦਾਬਦ ਦੇ ਲੱਗੇ ਨਾਅਰੇ

ਬਸੰਤੀ ਰੰਗ ‘ਚ ਰੰਗਿਆ ਗਿਆ ਖਟਕੜਕਲਾਂ, ਇਨਕਲਾਬ ਜ਼ਿੰਦਾਬਦ ਦੇ ਲੱਗੇ ਨਾਅਰੇ

ਚੰਡੀਗੜ੍ਹ : ‘ਆਪ’ ਨੇ ਪੰਜਾਬ ਵਿਧਾਨਸਭਾਚੋਣਾਂ ਵਿੱਚ ਇਕ ਨਵੇਂ ਬਦਲਦਾਨਾਅਰਾ ਦਿੱਤਾ, ਉਸੇ ਸਦਕਾ ਪੰਜਾਬੀਆਂ ਨੇ ਵੱਡੀ ਗਿਣਤੀਵੋਟਾਂ ਪਾ ਕੇ ‘ਆਪ’ ਨੂੰ ਪੰਜਾਬ ਵਿੱਚ 92 ਸੀਟਾਂ ‘ਤੇ ਕਾਬਜ਼ ਕੀਤਾ ਹੈ। ਭਗਵੰਤ ਦੇ ਸਹੁੰ ਸਮਾਗਮ ਦੌਰਾਨ ਖਟਕੜਕਲਾਂ ਦੀਪੂਰੀਧਰਤੀਬਸੰਤੀ ਰੰਗ ਵਿਚ ਰੰਗੀ ਗਈ ਸੀ।
ਪੰਜਾਬ ਵਿੱਚ ਇਤਿਹਾਸਕ ਜਿੱਤ ਹਾਸਲਕਰਨਮਗਰੋਂ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀਲੋਕਆਪ ਮੁਹਾਰੇ ਉਥੇ ਪਹੁੰਚੇ। ਇਸ ਦੇ ਨਾਲ ਹੀ ਭਗਵੰਤ ਮਾਨ ਦੇ ਪਿੰਡ ਸਤੋਜ, ਜ਼ਿਲ੍ਹਾ ਸੰਗਰੂਰ ਤੋਂ ਵੀ ਵੱਡੀ ਗਿਣਤੀਲੋਕਸਮਾਗਮ ਵਿੱਚ ਪਹੁੰਚੇ। ਪਿੰਡ ਵਾਸੀਆਂ ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨਦਾ ਚਾਅ ਸਪੱਸ਼ਟ ਝਲਕਰਿਹਾ ਸੀ। ਲੋਕਾਂ ਨੇ ਨੱਚ-ਟੱਪ ਕੇ ਖੁਸ਼ੀ ਮਨਾਈ।
ਇਸ ਮੌਕੇ ਨੌਜਵਾਨਾਂ ਨੇ ਬਸੰਤੀ ਰੰਗ ਦੀਆਂ ਪੱਗਾਂ ਅਤੇ ਔਰਤਾਂ ਨੇ ਬਸੰਤੀ ਰੰਗ ਦੇ ਦੁਪੱਟੇ ਲਏ ਹੋਏ ਸਨ, ਜਿਨ੍ਹਾਂ ਦੇ ਜਲੌਅ ਨਾਲਖਟਕੜਕਲਾਂ ਦੀਧਰਤੀ ਬਸੰਤੀ ਰੰਗ ‘ਚ ਰੰਗੀ ਗਈ। ਇਸ ਮੌਕੇ ਵੱਡੀ ਗਿਣਤੀਲੋਕਭਗਤ ਸਿੰਘ ਦੀਤਸਵੀਰਅਤੇ ਕੌਮੀ ਝੰਡੇ ਲੈ ਕੇ ਖੁਸ਼ੀ ਵਿੱਚ ਝੂਮਦੇ ਦਿਖਾਈ ਦਿੱਤੇ। ਉਕਤਲੋਕਾਂ ਦਾਕਹਿਣਾ ਸੀ ਕਿ ਭਗਵੰਤ ਮਾਨ ਨੇ ਸ਼ਹੀਦਾਂ ਦੇ ਰਾਹ’ਤੇ ਚੱਲਣ ਦਾ ਸੱਦਾ ਦਿੱਤਾ ਹੈ ਤੇ ਸ਼ਹੀਦਾਂ ਦੇ ਦਿਖਾਏ ਰਾਹ’ਤੇ ਚੱਲ ਕੇ ਹੀ ਪੰਜਾਬ ਦੀਧਰਤੀ ਨੂੰ ਬਚਾਇਆ ਜਾ ਸਕਦਾ ਹੈ।
ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਲੋਕਾਂ ‘ਚ ਨਵੇਕਲਾਜੋਸ਼ਅਤੇ ਉਤਸ਼ਾਹਦਿਖਾਈ ਦੇ ਰਿਹਾ ਸੀ।
ਸਹੁੰ ਚੁੱਕ ਸਮਾਗਮਦੀਆਂ ਝਲਕੀਆਂ
ਭਗਵੰਤ ਮਾਨਸਮਾਗਮ ਵਿੱਚ ਦੁਪਹਿਰ 1.18 ਮਿੰਟ ‘ਤੇ ਪਹੁੰਚੇ
ਮਾਨ ਨੇ 1.25 ਮਿੰਟ ‘ਤੇ ਸਹੁੰ ਚੁੱਕੀ ਤੇ 1.38 ਮਿੰਟ ‘ਤੇ ਸਮਾਗਮਖ਼ਤਮ
ਸਹੁੰ ਚੁੱਕਣ ਉਪਰੰਤ ਭਗਵੰਤ ਮਾਨ ਨੇ ਲਾਇਆਇਨਕਲਾਬ ਜ਼ਿੰਦਾਬਾਦ ਦਾਨਾਅਰਾ
ਸ਼ਹੀਦਾਂ ਦੀਧਰਤੀ’ਤੇ ਇਕ ਵਾਰ ਮੁੜ ਬਸੰਤੀ ਰੰਗ ਛਾਇਆ
ਸਮਾਗਮਵਾਲੀ ਥਾਂ ਭਗਵੰਤ ਮਾਨਦੀਮਾਤਾ, ਭੈਣਅਤੇ ਧੀ-ਪੁੱਤ ਵੀ ਪਹੁੰਚੇ
ਪੰਜਾਬੀ ਗਾਇਕ ਅਤੇ ਫ਼ਿਲਮੀਅਦਾਕਾਰਬਣੇ ਖਿੱਚ ਦਾ ਕੇਂਦਰ
ਲੋਕਾਂ ਦੇ ਭਾਰੀ ਇਕੱਠ ਅੱਗੇ ਇੰਟਰਨੈਟ ਸੇਵਾਵਾਂ ਦੇ ਹੱਥ ਹੋਏ ਖੜੇ
ਬੀਬੀਆਂ ਵੀ ਵੱਡੇ ਉਤਸ਼ਾਹਨਾਲ ਪਹੁੰਚੀਆਂ
ਸਮਾਗਮ ਤੋਂ ਬਾਅਦਆਵਾਜਾਈਵਿਵਸਥਾਵਿਗੜੀ
ਪੁੱਤ ਦੇ ਸਹੁੰ ਚੁੱਕਣ ਵੇਲੇ ਮਾਂ ਦੀਆਂ ਅੱਖਾਂ ਭਰੀਆਂ
ਖਟਕੜਕਲਾਂ ਦੀ ਮਿੱਟੀ ਨਾਲਲੈ ਕੇ ਗਏ ਮਾਤਾਹਰਪਾਲ ਕੌਰ
ਖਟਕੜਕਲਾਂ ਵਿੱਚ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਸਨ ਤਾਂ ਉਨ੍ਹਾਂ ਦੀਮਾਤਾਹਰਪਾਲ ਕੌਰ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ੁਸ਼ੀ ਸਾਫਝਲਕਰਹੀ ਸੀ। ਇਸ ਦੌਰਾਨ ਮਾਤਾਹਰਪਾਲ ਕੌਰ ਨੇ ਸ਼ਹੀਦ-ਏ-ਆਜ਼ਮਭਗਤ ਸਿੰਘ ਦੀਯਾਦਗਾਰ ਵਿੱਚ ਸਿਜਦਾਕੀਤਾ ਤੇ ਮਿੱਟੀ ਲਿਫਾਫੇ ਵਿਚਪਾ ਕੇ ਆਪਣੇ ਨਾਲਲੈ ਗਏ। ਭਗਵੰਤਦੀਭੈਣਮਨਪ੍ਰੀਤ ਕੌਰ ਅਤੇ ਜੀਜਾ ਤਰਲੋਕ ਸਿੰਘ ਵੀ ਸਮੁੱਚੇ ਪਰਿਵਾਰਨਾਲ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
ਭਗਵੰਤ ਮਾਨ ਨੇ ਨਾਅਰਿਆਂ ਨਾਲਭਾਸ਼ਣਸਮਾਪਤਕੀਤਾ
ਭਗਵੰਤ ਮਾਨ ਵੱਲੋਂ ਪਹਿਲੇ ਦਿਨ ਤੋਂ ਸ਼ਹੀਦਾਂ ਦੇ ਦਿਖਾਏ ਰਾਹ’ਤੇ ਚੱਲਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਉਨ੍ਹਾਂ ਨੇ ਸਹੁੰ ਚੁੱਕ ਸਮਾਗਮਲਈਸ਼ਹੀਦਾਂ ਦੀਧਰਤੀਦੀਚੋਣਕੀਤੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵੀਸ਼ਹੀਦਾਂ ਨੂੰ ਯਾਦਕਰਨਅਤੇ ਉਨ੍ਹਾਂ ਦੇ ਦਿਖਾਏ ਰਾਹ’ਤੇ ਚੱਲਣ ਦੀ ਗੱਲ ਕੀਤੀ।ਮਾਨ ਨੇ ਆਪਣੇ ਭਾਸ਼ਣ ਨੂੰ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਅਤੇ ਭਾਰਤਮਾਤਾਦੀ ਜੈ ਦੇ ਨਾਅਰੇ ਨਾਲ ਹੀ ਖਤਮਕੀਤਾ।
ਤਿੰਨ ਕਰੋੜ ‘ਚ ਪਿਆਸਤਾਰਾਂ ਮਿੰਟਾਂ ਦਾ ਸਹੁੰ ਚੁੱਕ ਸਮਾਗਮ
ਖਟਕੜਕਲਾਂ: ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਹੁੰ ਦਿਵਾਉਣਲਈ ਰੱਖਿਆ ਸਮਾਗਮ ਪੰਜਾਬ ਸਰਕਾਰ ਨੂੰ ਤਿੰਨ ਕਰੋੜਰੁਪਏ ਵਿੱਚ ਪਿਆ ਹੈ। ਹਲਫਦਾਰੀਸਮਾਗਮ ਕੁੱਲ ਮਿਲਾ ਦੇ 17 ਮਿੰਟਾਂ ਵਿੱਚ ਨਿੱਬੜ ਗਿਆ। ਅਹੁਦੇ ਦੇ ਭੇਤ ਗੁਪਤ ਰੱਖਣ ਲਈਰਸਮੀ ਸਹੁੰ ਚੁੱਕਣ ਨੂੰ ਮਹਿਜ਼ ਪੰਜ ਮਿੰਟ ਲੱਗੇ। ਦੋ ਮਿੰਟ ਦਸਤਾਵੇਜ਼ੀ ਕਾਰਵਾਈ’ਤੇ ਲੱਗੇ ਤੇ ਰਾਜਪਾਲਬਨਵਾਰੀਲਾਲ ਪੁਰੋਹਿਤ ਦੇ ਮੰਚ ਤੋਂ ਹੇਠਾਂ ਉੱਤਰਨਮਗਰੋਂ ਮਾਨ ਨੇ ਆਪਣੀਤਕਰੀਰਲਈਦਸ ਮਿੰਟ ਲਏ।
ਵਿਰੋਧੀਪਾਰਟੀਆਂ ਦੇ ਵਿਧਾਇਕਰਹੇ ਗਾਇਬ
ਹਲਫਦਾਰੀਸਮਾਗਮਲਈਨਵੇਂ ਚੁਣੇ ਗਏ ਸਾਰੇ 117 ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰਇਨ੍ਹਾਂ ਵਿਚੋਂ ਆਮਆਦਮੀਪਾਰਟੀ (ਆਪ) ਦੇ ਵਿਧਾਇਕ ਹੀ ਉਥੇ ਪਹੁੰਚੇ। ਵਿਰੋਧੀਪਾਰਟੀਆਂ ਕਾਂਗਰਸ, ਸ਼੍ਰੋਮਣੀਅਕਾਲੀਦਲਅਤੇ ਭਾਜਪਾ ਦੇ ਵਿਧਾਇਕ ਗਾਇਬਰਹੇ।
ਭਗਵੰਤ ਦੇ ਧੀ ਤੇ ਪੁੱਤ ਵੀਸਮਾਗਮ ‘ਚ ਪਹੁੰਚੇ
ਭਗਵੰਤ ਮਾਨਦੀਬੇਟੀਸੀਰਤ ਕੌਰ (21) ਅਤੇ ਪੁੱਤਰ ਦਿਲਸ਼ਾਨ ਸਿੰਘ (17) ਵੀਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਖਟਕੜਕਲਾਂ ਪਹੁੰਚੇ। ਪ੍ਰਾਪਤਜਾਣਕਾਰੀਅਨੁਸਾਰ ਭਗਵੰਤ ਮਾਨਸਾਲ 2015 ਵਿੱਚ ਆਪਣੀਪਤਨੀ ਇੰਦਰਪ੍ਰੀਤ ਕੌਰ ਤੋਂ ਵੱਖ ਹੋ ਗਏ ਸਨ। ਉਸ ਤੋਂ ਬਾਅਦ ਇੰਦਰਪ੍ਰੀਤ ਕੌਰ ਬੱਚਿਆਂ ਨਾਲਅਮਰੀਕਾਰਹਿਣ ਲੱਗ ਪਏ।ਪਿਤਾ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲਹੋਣਲਈ ਧੀ-ਪੁੱਤ ਦੋਵੇਂ ਵਿਸ਼ੇਸ਼ ਤੌਰ ‘ਤੇ ਅਮਰੀਕਾ ਤੋਂ ਪਹੁੰਚੇ। ਜਾਣਕਾਰੀਅਨੁਸਾਰ ਇਹ ਦੋਵੇਂ ਕੁਝ ਦਿਨਪਿਤਾਨਾਲ ਗੁਜ਼ਾਰਨਗੇ।
ਭਗਵੰਤਮਾਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਵੱਡੀ ਗਿਣਤੀਕਲਾਕਾਰ
ਹਰ ਪੰਜਾਬੀ ਨੂੰ ਭਗਵੰਤ ਤੋਂ ਵੱਡੀਆਂ ਆਸਾਂ: ਕਰਮਜੀਤਅਨਮੋਲ
ਜਲੰਧਰ/ਬਿਊਰੋ ਨਿਊਜ਼ : ਕਾਮੇਡੀਕਲਾਕਾਰ ਤੋਂ ਮੁੱਖ ਮੰਤਰੀ ਦੀਕੁਰਸੀ ਤੱਕ ਪਹੁੰਚਣ ਵਾਲੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮਵਿਚ ਵੱਡੀ ਗਿਣਤੀਕਲਾਕਾਰਾਂ ਨੇ ਹਾਜ਼ਰੀਭਰੀ।ਉਨ੍ਹਾਂ ਨੇ ਕਲਾਕਾਰਭਾਈਚਾਰੇ ‘ਚੋਂ ਪੰਜਾਬ ਦੀਕਮਾਂਡ ਸੰਭਾਲਣ ਵਾਲੇ ਭਗਵੰਤ ਮਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਕਲਾਕਾਰਾਂ, ਗਾਇਕਾਂ ਤੇ ਫਿਲਮੀਖੇਤਰਵਿਚ ਆਈ ਗਿਰਾਵਟਅਤੇ ਖੜੋਤਦੂਰਹੋਣਦੀਉਮੀਦਪ੍ਰਗਟਾਈ। ਸਹੁੰ ਚੁੱਕ ਸਮਾਗਮਵਿਚ ਪਹੁੰਚੇ ਕਲਾਕਾਰਕਰਮਜੀਤਅਨਮੋਲ ਨੇ ਦੱਸਿਆ ਕਿ ਉਸ ਨੇ ਭਗਵੰਤ ਮਾਨਨਾਲਬਹੁਤਲੰਮਾਸਮਾਂ ਕੰਮ ਕੀਤਾ ਹੈ ਤੇ ਉਨ੍ਹਾਂ ਦਾਜਿਗਰੀਯਾਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀਵਾਗਡੋਰਉਦੋਂ ਸੰਭਾਲ ਰਿਹਾ ਹੈ ਜਦੋਂ ਕਣਕਾਂ ਦਾ ਰੰਗ ਸੁਨਹਿਰੀ ਹੋਣ ਲੱਗ ਪਿਆ ਹੈ, ਸਰ੍ਹੋਂ ਦੇ ਖੇਤਵੀਮਹਿਕਾਂ ਖਿਲਾਰਰਹੇ ਹਨ ਤੇ ਦਰੱਖਤਾਂ ਦੀਆਂ ਕਰੂੰਬਲਾਂ ਫੁੱਟ ਰਹੀਆਂ ਹਨ। ਅਜਿਹੇ ਮੌਕੇ ਪੰਜਾਬ ਦਾਹਰ ਬਾਸ਼ਿੰਦਾ ਭਗਵੰਤ ਮਾਨ ਤੋਂ ਵੱਡੀਆਂ ਆਸਾਂ ਤੇ ਉਮੀਦਾਂ ਲਾ ਕੇ ਬੈਠਾ ਹੈ। ਕਰਮਜੀਤਅਨਮੋਲ ਨੇ ਕਿਹਾ ਕਿ ਇਨਕਲਾਬਦੀਸ਼ੁਰੂਆਤ ਹੋ ਚੁੱਕੀ ਹੈ।
ਪੰਜਾਬੀ ਗਾਇਕ ਗੁਰਦਾਸਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਕੰਮ ਨਹੀਂ ਮਿਲਰਿਹਾ ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾ ਰਹੇ ਹਨ।ਉਨ੍ਹਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਇਸ ਵਿਚ ਵੱਡਾ ਬਦਲਾਅਲਿਆਏਗਾ। ਗੁਰਦਾਸਮਾਨ ਨੇ ਭਗਵੰਤ ਮਾਨ ਨੂੰ ਪੰਜਾਬ ਦੀਸ਼ਾਨ ਦੱਸਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨਦੀ ਜਿੱਤ ਨਾਲ ਇਕ ਨਵੀਂ ਪਰੰਪਰਾ ਸ਼ੁਰੂ ਹੋ ਗਈ ਹੈ।
ਸਿਆਸਤ ਵਿੱਚ ਟੀਸੀ’ਤੇ ਪਹੁੰਚਿਆ ਭਗਵੰਤ: ਸਦੀਕ
ਕਾਂਗਰਸੀ ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ ਭਗਵੰਤ ਮਾਨਜਿਥੇ ਸੰਸਦ ਵਿਚਉਨ੍ਹਾਂ ਦਾਸਾਥੀਰਿਹਾ ਹੈ, ਉਥੇ ਕਲਾਕਾਰਾਂ ਵਿਚਵੀ ਉਸ ਨੇ ਮੂਹਰਲੀਕਤਾਰ ਮੱਲ ਰੱਖੀ ਸੀ। ਹੁਣਸਿਆਸਤਵਿਚ ਉਹ ਟੀਸੀ’ਤੇ ਪਹੁੰਚ ਗਿਆ ਹੈ। ਇਹ ਸਾਰਾ ਕੁਝ ਉਸ ਦੀਮਿਹਨਤ, ਲਗਨ ਤੇ ਦਿਆਨਤਦਾਰੀਸਦਕਾ ਹੋਇਆ ਹੈ। ਸਦੀਕ ਨੇ ਕਿਹਾ ਕਿ ਉਨ੍ਹਾਂ ਨੇ ਇਕੱਠਿਆਂ ਸਟੇਜ’ਤੇ ਕੰਮ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਉਹ ਪਸੰਦ ਆਏ ਤੇ ਉਹ ਉਮੀਦ ਰੱਖਦੇ ਹਨ ਕਿ ਉਹ ਪੰਜਾਬ ਨੂੰ ਹੋਰਵੀਬਿਹਤਰਬਣਾਉਣਗੇ।
ਵਿਧਾਇਕ ਮੁੱਢਲੀ ਕਤਾਰ ‘ਚ ਬੈਠਣਲਈਤਰਲੋਂ-ਮੱਛੀ ਹੋਏ
ਭਗਵੰਤ ਮਾਨ ਦੇ ਹਲਫਦਾਰੀਸਮਾਗਮਵਾਲੀ ਥਾਂ ਤਿੰਨ ਸਟੇਜਾਂ ਲਗਾਈਆਂ ਗਈਆਂ ਸਨ।ਇਨ੍ਹਾਂ ਵਿੱਚੋਂ ਮੁੱਖ ਸਟੇਜ’ਤੇ ਰਾਜਪਾਲਬਨਵਾਰੀਲਾਲ ਪੁਰੋਹਿਤ ਅਤੇ ਭਗਵੰਤ ਮਾਨ ਦੇ ਬੈਠਣਦਾ ਪ੍ਰਬੰਧ ਸੀ। ਇਕ ਸਟੇਜ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ਸਿਸੋਦੀਆ, ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਦਿੱਲੀ ਕੈਬਨਿਟ ਦੇ ਮੰਤਰੀ ਬੈਠੇ ਸਨ।ਤੀਜੀਸਟੇਜ ਪੰਜਾਬ ਦੇ ਨਵੇਂ ਚੁਣੇ ਗਏ 91 ਵਿਧਾਇਕਾਂ ਲਈਲਗਾਈ ਗਈ ਸੀ। ਇਸ ਸਟੇਜ’ਤੇ ਮੁੱਢਲੀ ਕਤਾਰ ਵਿੱਚ ਬੈਠਣਲਈਸਾਰੇ ਵਿਧਾਇਕਤਰਲੋ-ਮੱਛੀ ਸਨ।ਦੂਜੀਵਾਰ ਜਿੱਤਣ ਵਾਲੇ ਵਿਧਾਇਕ ਖੁਦ ਨੂੰ ਮੂਹਰਲੀਕਤਾਰ ਵਿੱਚ ਰੱਖਣ ਦੀਕੋਸ਼ਿਸ਼ ਵਿੱਚ ਸਨ, ਪਰਦੇਰੀਨਾਲਆਉਣਕਰਕੇ ਉਨ੍ਹਾਂ ਨੂੰ ਥਾਂ ਨਾਮਿਲੀ।ਦੂਜੀਵਾਰ ਜਿੱਤਣ ਵਾਲੇ ਵਿਧਾਇਕਾਂ ਵਿੱਚੋਂ ਹਰਪਾਲ ਸਿੰਘ ਚੀਮਾ, ਅਮਨਅਰੋੜਾ, ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਮੀਤਹੇਅਰ ਨੂੰ ਵੀ ਮੁੱਢਲੀ ਕਤਾਰ ਵਿੱਚ ਥਾਂ ਮਿਲ ਸਕੀ।
ਪੰਜਾਬੀਆਂ ਵੱਲੋਂ ਰਚੇ ਇਤਿਹਾਸ ਨੂੰ ਸਿਲੇਬਸ ‘ਚ ਪੜ੍ਹਾਇਆਜਾਵੇਗਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਤਕੀਂ ਆਮਆਦਮੀਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਜਾਬੀਆਂ ਨੇ ਇਤਿਹਾਸਰਚਿਆ ਹੈ, ਜਿਸ ਨੂੰ ਹੁਣਸਿਲੇਬਸ ਵਿੱਚ ਪੜ੍ਹਾਇਆ ਜਾਇਆ ਕਰੇਗਾ। ਉਨ੍ਹਾਂ ਬੈਂਕਾਂ ਵਿੱਚ ਖਾਤੇ ਖੋਲ੍ਹਣਵਾਲਿਆਂ ਨੂੰ ਚਲਦਾਕਰਕੇ ਲੋਕਾਂ ਨੇ ਦਿਲਾਂ ਵਿਚਖਾਤੇ ਖੋਲ੍ਹਣਵਾਲਿਆਂ ਨੂੰ ਥਾਂ ਦੇਣਲਈਲੋਕਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਵਕਤਅਤੇ ਪੰਜਾਬ ਦੀਜਨਤਾਉਨ੍ਹਾਂ ਲਈਹਮੇਸ਼ਾਸਿਖਰਲੀਤਰਜੀਹਬਣੇ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਮੂਹ ਪੰਜਾਬੀਆਂ ਦੇ ਮੁੱਖ ਮੰਤਰੀ ਹਨਅਤੇ ਭਵਿੱਖ ਵਿੱਚ ਕਿਸੇ ਵੀਧਿਰਨਾਲ ਕਿਸੇ ਕਿਸਮਦਾ ਪੱਖਪਾਤ ਨਹੀਂ ਕੀਤਾਜਾਵੇਗਾ।

Check Also

News Update Today | 01 June 2022 | Episode 277 | Parvasi TV