Breaking News
Home / ਕੈਨੇਡਾ / ਕੈਨੇਡਾ ਸਰਕਾਰ ਨੇ ਦਿੱਤਾ ਇਕ ਹੋਰ ਵੱਡਾ ਝਟਕਾ

ਕੈਨੇਡਾ ਸਰਕਾਰ ਨੇ ਦਿੱਤਾ ਇਕ ਹੋਰ ਵੱਡਾ ਝਟਕਾ

ਜੌਬ ਆਫਰ ਦਾ ਫਾਇਦਾ ਨਹੀਂ ਲੈ ਸਕਣਗੇ ਪੀ.ਆਰ. ਲੈਣ ਵਾਲੇ
ਟੋਰਾਂਟੋ : ਕੈਨੇਡਾ ਸਰਕਾਰ ਨੇ ਇਕ ਝਟਕਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ 2025 ਤੋਂ ਐਕਸਪ੍ਰੈਸ ਐਂਟਰੀ ਦੇ ਤਹਿਤ ਸਥਾਈ ਨਿਵਾਸ (ਪੀਆਰ) ਦੇ ਲਈ ਅਪਲਾਈ ਕਰਨ ਵਾਲਿਆਂ ਨੂੰ ਨੌਕਰੀ ਦੇ ਆਫਰ ‘ਤੇ ਮਿਲਣ ਵਾਲੇ ਵਾਧੂ 50 ਅੰਕਾਂ ਤੋਂ ਲੈ ਕੇ 200 ਅੰਕਾਂ ਦਾ ਲਾਭ ਨਹੀਂ ਮਿਲੇਗਾ। ਇਹ ਬਦਲਾਅ ਸਿਸਟਮ ‘ਚ ਹੋ ਰਹੀ ਧੋਖਾਧੜੀ ਨੂੰ ਰੋਕਣ ਦੇ ਲਈ ਕੀਤਾ ਗਿਆ ਹੈ। ਇਸ ਨਾਲ ਪੰਜਾਬ ਮੂਲ ਦੇ ਉਨ੍ਹਾਂ ਨੌਜਵਾਨਾਂ ਨੂੰ ਵੱਡਾ ਝਟਕਾ ਲੱਗਾ ਹੈ, ਜਿਨ੍ਹਾਂ ਨੇ ਜੌਬ ਆਫਰ ਲਗਾ ਕੇ ਪੀਆਰ ਲਈ ਅਪਲਾਈ ਕੀਤਾ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਇਹ ਕਦਮ ਉਨ੍ਹਾਂ ‘ਤੇ ਲਾਗੂ ਹੋਵੇਗਾ ਜੋ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਪੀਆਰ ਦੀ ਯੋਜਨਾ ਬਣਾ ਰਹੇ ਹਨ।
ਭਾਰਤੀ ਉਮੀਦਵਾਰਾਂ ‘ਤੇ ਅਸਰ : ਭਾਰਤੀ ਖਾਸਕਰ ਉਮੀਦਵਾਰਾਂ ‘ਤੇ ਵੱਡਾ ਪ੍ਰਭਾਵ ਪਵੇਗਾ ਕਿਉਂਕਿ ਉਹ ਇਸ ਸ਼੍ਰੇਣੀ ਵਿਚ ਸਭ ਤੋਂ ਜ਼ਿਆਦਾ ਅਪਲਾਈ ਕਰਨ ਵਾਲੇ ਹਨ। 2023 ਵਿਚ ਐਕਸਪ੍ਰੈਸ ਐਂਟਰੀ ਦੇ ਤਹਿਤ ਕੁੱਲ 85,760 ਉਮੀਦਵਾਰਾਂ ਵਿਚੋਂ 40,775 ਭਾਰਤੀ ਹਨ। 2024 ਵਿਚ ਜਨਵਰੀ ਤੋਂ ਅਕਤੂਬਰ ਦੇ ਦਰਮਿਆਨ ਇਹ ਸੰਖਿਆ 31,165 ਰਹੀ। ਮਾਹਿਰਾਂ ਨੇ ਇਸ ਕਦਮ ਨੂੰ ਧੋਖਾਧੜੀ ਰੋਕਣ ਲਈ ਕਾਰਗਰ ਦੱਸਿਆ ਹੈ।

 

Check Also

ਸਕਾਰਬਰੋ ‘ਚ ਘਰ ਨੂੰ ਲੱਗੀ ਅੱਗ, ਇੱਕ ਬਜ਼ੁਰਗ ਦੀ ਗਈ ਜਾਨ

ਟੋਰਾਂਟੋ/ਬਿਊਰੋ ਨਿਊਜ਼ : ਸਕਾਰਬਰੋ ‘ਚ ਕ੍ਰਿਸਮਸ ਦੀ ਸਵੇਰ ਦੋ ਅਲਾਰਮ ਵਾਲੇ ਘਰ ‘ਚ ਅੱਗ ਲੱਗ …