-16 C
Toronto
Friday, January 30, 2026
spot_img
Homeਕੈਨੇਡਾਸਕਾਰਬਰੋ 'ਚ ਘਰ ਨੂੰ ਲੱਗੀ ਅੱਗ, ਇੱਕ ਬਜ਼ੁਰਗ ਦੀ ਗਈ ਜਾਨ

ਸਕਾਰਬਰੋ ‘ਚ ਘਰ ਨੂੰ ਲੱਗੀ ਅੱਗ, ਇੱਕ ਬਜ਼ੁਰਗ ਦੀ ਗਈ ਜਾਨ

ਟੋਰਾਂਟੋ/ਬਿਊਰੋ ਨਿਊਜ਼ : ਸਕਾਰਬਰੋ ‘ਚ ਕ੍ਰਿਸਮਸ ਦੀ ਸਵੇਰ ਦੋ ਅਲਾਰਮ ਵਾਲੇ ਘਰ ‘ਚ ਅੱਗ ਲੱਗ ਗਈ ਅਤੇ ਇਸ ਅੱਗ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਬਿਰਚਮਾਊਂਟ ਰੋਡ ਅਤੇ ਹਾਈਵੇ 401 ਦੇ ਇਲਾਕੇ ਵਿੱਚ ਏਲਣਫੋਰਡ ਰੋਡ ‘ਤੇ ਇੱਕ ਘਰ ਵਿੱਚ ਸਵੇਰੇ ਕਰੀਬ 2:40 ਵਜੇ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ।
ਟੋਰਾਂਟੋ ਫਾਇਰ ਨੇ ਦੱਸਿਆ ਕਿ ਫਾਇਰਕਰਮੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਘਰ ਵਿਚੋਂ ਦੋ ਵਿਅਕਤੀਆਂ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਪੈਰਾਮੇਡਿਕਸ ਦੀ ਦੇਖਭਾਲ ‘ਚ ਭੇਜ ਦਿੱਤਾ। ਟੋਰਾਂਟੋ ਪੈਰਾਮੇਡਿਕ ਸਰਵਿਸੇਜ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ 80 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਅਤੇ 79 ਸਾਲਾ ਇੱਕ ਔਰਤ ਦੀ ਹਾਲਤ ਗੰਭੀਰ ਸੀ ਅਤੇ 30 ਸਾਲਾ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਬਜ਼ੁਰਗ ਵਿਅਕਤੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਪੈਰਾਮੇਡਿਕਸ ਨੇ ਘਟਨਾ ਸਥਾਨ ‘ਤੇ ਮੌਜੂਦ ਇੱਕ ਫਾਇਰਕਰਮੀ ਦਾ ਵੀ ਧੂੰਆਂ ਚੜ੍ਹਨ ਕਾਰਨ ਇਲਾਜ ਕੀਤਾ ਗਿਆ। ਘਟਨਾ ਸਥਾਨ ‘ਤੇ ਮੌਜੂਦ ਇੱਕ ਵਿਅਕਤੀ ਓਵੇਨ ਨੇ ਦੱਸਿਆ ਕਿ ਉਹ ਬੇਸਮੈਂਟ ਵਿੱਚ ਕਿਰਾਏਦਾਰ ਸੀ ਅਤੇ ਘਰ ਵਿੱਚ ਕੁਲ ਸੱਤ ਵਿਅਕਤੀ ਰਹਿੰਦੇ ਸਨ। ਉਸ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ ਛੁੱਟੀਆਂ ‘ਚ ਪਰਿਵਾਰ ਨੂੰ ਮਿਲਣ ਆਇਆ ਸੀ।

 

RELATED ARTICLES
POPULAR POSTS