ਟੋਰਾਂਟੋ/ਹਰਜੀਤ ਸਿੰਘ ਬਾਜਵਾ
ਬਰੈਂਪਟਨ ਦੇ ਚੰਗੂੰਜ਼ੀ ਪਾਰਕ ਅੰਦਰ ਕੜਾਕੇ ਦੀ ਠੰਢ ਵਿੱਚ ਜੀਟੀਏ (ਗ੍ਰੇਟਰ ਟੋਰਾਂਟੋਂ ਏਰੀਆ) ਖੇਤਰ ਵਿੱਚ ਵਸਦੇ ਟਰੱਕ ਡਰਾਈਵਰਾਂ ਵੱਲੋਂ ਕੈਨੇਡਾ ਦੀ ਫੈਡਰਲ (ਕੇਂਦਰ) ਸਰਕਾਰ ਦੁਆਰਾ ਟਰੱਕ ਡਰਾਈਵਰਾਂ ਨੂੰ ਕਾਰਪੋਰੇਸ਼ਨਾਂ ਤੋਂ ਪੇ ਰੋਲ ਤੇ ਕਰਨ ਸਬੰਧੀ ਲਿਆਂਦੇ ਜਾ ਰਹੇ ਕਾਨੂੰਨ ਦੇ ਵਿਰੋਧ ਵਿੱਚ ਇੱਕ ਭਰਵਾਂ ਇਕੱਠ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਟਰੱਕ ਡਰਾਈਵਰਾਂ ਨੇ ਇਕੱਠੇ ਹੋ ਕੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰਦਿਆਂ ਇਹਨਾਂ ਦਾ ਹੱਲ ਲੱਭਣ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪੇਅ ਰੋਲ ਦੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਚਾਰਾਜੋਈ ਕਰਨ ਲਈ ਕਾਨੂੰਨੀ ਮਾਹਰਾਂ ਦੀ ਸਲਾਹ ਲੈਣ ਲਈ ਵੀ ਸੁਝਾਅ ਪੇਸ਼ ਕੀਤੇ ਗਏ। ਕੇਂਦਰ ਸਰਕਾਰ ਦੇ ਏਲਚੀਆਂ ਜ਼ਰੀਏ ਇਹ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਵੀ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੌਕੇ ਟਰੱਕ ਡਰਾਈਵਰਾਂ ਦੀਆਂ ਮੰਗਾਂ ਸਬੰਧੀ ਆਵਾਜ਼ ਚੁੱਕਣ ਵਾਲੇ ਨੌਜਵਾਨ ਆਗੂਆਂ ਨੇ ਹਾਜਰੀਨ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਉਹਨਾਂ ਨੂੰ ਇਹਨਾਂ ਖੇਤਰਾਂ ਵਿੱਚ ਕੰਮ ਕਰਦੇ ਹਰ ਇੱਕ ਟਰੱਕ ਡਰਾਇਵਰ ਦੇ ਸਹਿਯੋਗ ਅਤੇ ਸਾਥ ਦੀ ਲੋੜ ਹੈ, ਜਿਹਨਾਂ ਦੇ ਹੌਂਸਲੇ ਨਾਲ ਹੀ ਉਹ ਅੱਗੇ ਹੋ ਕੇ ਸਰਕਾਰਾਂ ਜਾਂ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰ ਸਕਦੇ ਹਨ। ਨਾਲ ਹੀ ਇਹਨਾਂ ਆਗੂਆਂ ਵੱਲੋਂ ਸਰਕਾਰ ਲਈ ਚੁਣ ਕੇ ਭੇਜੇ ਪੰਜਾਬੀ ਮੂਲ ਦੇ ਸੰਸਦ ਮੈਬਰਾਂ ਅਤੇ ਵਿਧਾਇਕਾਂ ਸਬੰਧੀ ਵੀ ਰੋਸ ਜਤਾਇਆ, ਜਿਹਨਾਂ ਵਿੱਚੋਂ ਕੋਈ ਵੀ ਇਸ ਮੁਜ਼ਾਹਰੇ ਮੌਕੇ ਉਹਨਾਂ ਦੀ ਗੱਲ ਸੁਣਨ ਲਈ ਨਹੀਂ ਆਇਆ। ਜਿਹਨਾਂ ਨੂੰ ਲਾਈਨਾਂ ਵਿੱਚ ਲੱਗ-ਲੱਗ ਕੇ ਇਹਨਾਂ ਟਰੱਕ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਵੋਟਾਂ ਪਾਈਆਂ ਗਈਆਂ ਅਤੇ ਜਿਤਾ ਕੇ ਜ਼ਿੰਮੇਵਾਰੀ ਵਾਲੀਆਂ ਕੁਰਸੀਆਂ ‘ਤੇ ਬਿਠਾਇਆ ਗਿਆ। ਉਹਨਾਂ ਮੀਡੀਏ ਅੱਗੇ ਵੀ ਇਹ ਗੱਲਾਂ ਰੱਖਦਿਆਂ ਉਹਨਾਂ ਦੇ ਸਾਥ ਦੀ ਮੰਗ ਕੀਤੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …