ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਬਰੈਂਪਟਨ ਵਿਖੇ ਬਰੈਂਪਟਨ ਲਾਇਬ੍ਰੇਰੀ ਸਪਰਿੰਗਡੇਲ ਬ੍ਰਾਂਚ ਵਿੱਚ ਹੈਲੋ ਕੈਨੇਡਾ ਦੇ ਮੇਜਰ ਸਿੰਘ ਨਾਗਰਾ, ਪੰਜਾਬ ਪਵੇਲੀਅਨ ਦੇ ਪ੍ਰਿਤਪਾਲ ਸਿੰਘ ਚੱਗਰ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਬਹੁ ਪੱਖੀ ਕਲਾਵਾਂ ਦੇ ਮਾਲਕ ਜਸਵੰਤ ਸਿੰਘ ਵੱਲੋਂ ਕਈ ਹੋਰ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਜਸਵੰਤ ਸਿੰਘ ਦੀ ਸਵੈ-ਜੀਵਨੀ ਬੁਲਬੁਲ੍ਹੇ ਦੀ ਆਤਮ ਕਥਾ ਲੋਕ ਅਰਪਣ ਕੀਤੀ ਗਈ। ਜਿੱਥੇ ਉੱਘੇ ਅਤੇ ਪ੍ਰੋੜ ਕਵੀਆਂ/ਲੇਖਕਾਂ ਬਲਬੀਰ ਸਿੰਘ ਮੋਮੀ, ਗੁਰਦੇਵ ਸਿੰਘ ਚੌਹਾਨ, ਕਲਾ ਪ੍ਰੇਮੀ ਪ੍ਰਿਤਪਾਲ ਸਿੰਘ ਚੱਗਰ ਵੱਲੋਂ ਸਾਂਝੇ ਤੌਰ ‘ਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਜਿੱਥੇ ਰੀਬਨ ਖੋਲ੍ਹ ਕੇ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਕੀਤੀ, ਉੱਥੇ ਹੀ ਲੇਖਕ ਜਸਵੰਤ ਸਿੰਘ ਜਿੱਥੇ ਚਿੱਤਰਕਾਰ ਅਤੇ ਵੀਡੀਓਗ੍ਰਾਫਰ ਵੀ ਹਨ, ਨੂੰ ਬਹੁ-ਪੱਖੀ ਕਲਾਕਾਰ ਅਤੇ ਲੇਖਕ ਦੱਸਦਿਆਂ ਬੁਲਾਰਿਆਂ ਵੱਲੋਂ ਉਸਦੀ ਭਰਪੂਰ ਸਹਾਰਨਾਂ ਕੀਤੀ ਗਈ। ਇਸ ਮੌਕੇ ਜਸਵੰਤ ਸਿੰਘ ਆਰਟਿਸਟ ਦੇ ਪਰਿਵਾਰ ਤੋਂ ਇਲਾਵਾ ਸਮਾਗਮ ਵਿੱਚ ਸਿਆਸੀ ਆਗੂ ਦੀਪਕ ਆਨੰਦ, ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਸਕੂਲ ਟਰੱਸਟੀ ਅਤੇ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ, ਸਮਾਜਕ ਆਗੂ ਬੌਬ ਦੁਸਾਂਝ, ਪ੍ਰਾਈਮ ਏਸ਼ੀਆ ਤੋਂ ਨੀਤਿਨ ਚੌਪੜਾ, ਉੱਘੇ ਰਿਆਲਟਰ ਹਰਪ ਗਰੇਵਾਲ, ਮੇਜਰ ਨਾਗਰਾ, ਨਾਹਰ ਔਜਲਾ, ਭੁਪਿੰਦਰ ਦੂਲ੍ਹੇ, ਜੋਤਵਿੰਦਰ ਸਿੰਘ ਸੋਢੀ, ਪ੍ਰੋ. ਜੰਗੀਰ ਸਿੰਘ ਕਾਹਲੋਂ, ਕਰਮਵੀਰ ਸਿੰਘ ਸਰਕਾਰੀਆ, ਰਾਜਿੰਦਰ ਸਿੰਘ ਸੰਧੂ, ਸੁਭਾਸ਼ ਸ਼ਰਮਾ, ਇੰਦਰਪਾਲ ਸਿੰਘ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਵੀ ਇਸ ਸਮਾਗਮ ਦੌਰਾਨ ਮੌਜੂਦ ਸਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …