Breaking News
Home / ਕੈਨੇਡਾ / ਆਪਣੀ ਕਮਿਊਨਿਟੀ ਲਈ ਹਮੇਸ਼ਾ ਕੰਮ ਕਰਨ ਲਈ ਉਤਸੁਕ : ਵਿੱਕ ਢਿੱਲੋਂ

ਆਪਣੀ ਕਮਿਊਨਿਟੀ ਲਈ ਹਮੇਸ਼ਾ ਕੰਮ ਕਰਨ ਲਈ ਉਤਸੁਕ : ਵਿੱਕ ਢਿੱਲੋਂ

vic-dhillonਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਸਿਆਸੀ ਸਰਗਰਮੀਆਂ ਬਾਰੇ ਸੂਚਿਤ ਕਰਨਾ ਚਾਹੁੰਦੇ ਹਨ।
ਉਹਨਾਂ ਨੇ ਦੱਸਿਆ ਕਿ ਅਕਸਰ ਮੈਨੂੰ ਲੋਕੀ ਪੁਛਦੇ ਹਨ ਕਿ ਮੈਂ ਕਵੀਨਸ ਪਾਰਕ ਵਿਚ ਕਿ ਕਰਦਾ ਹਾਂ ਅਤੇ ਮੈਂ ਇਹ ਜਰੂਰੀ ਸਮਝਦਾ ਹਾਂ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਇਹ ਦਸਣਾ ਚਾਹਿਦਾ ਹੈ ਕਿ ਮੈਂ ਆਉਂਦੇ ਭਵਿੱਖ ਵਿਚ ਉਹਨਾਂ ਲਈ ਕੀ ਪਲਾਨ ਕਰ ਰਿਹਾ ਹਾਂ।
ਮੌਜੂਦਾ ਵਕਤ ਮੈਂ ਗੌਰਮੈਂਟ ਅਤੇ ਕੰਜਿਊਮਰ ਸਰਵਿਸਜ਼ ਮੰਤਰੀ ਦਾ ਸੰਸਦੀ ਸਹਾਇਕ ਹਾਂ। ਆਉਂਦੇ ਕੁਝ ਮਹੀਨਿਆਂ ਵਿਚ ਮੈਂ ਡੋਰ ਟੂ ਡੋਰ ਸੇਲਸ ਅਤੇ ਉਦਾਰ ਪੈਸੇ ਦੇਣ ਵਾਲੀ ਇੰਡਸਰੀ ਜਾਨੀ ਪੇ ਡੇ ਇੰਡਸਟਰੀ ਵਿਚ ਉਚੇਚੇ ਬਦਲਾਅ ਲਿਆਉਣ ਬਾਰੇ ਮੰਤਰੀ ਨਾਲ ਕੰਮ ਕਰਾਂਗਾ।
ਬਰੈਂਪਟਨ ਅਤੇ ਆਸ ਪਾਸ ਦੀ ਕਮਿਊਨਿਟੀ ਵਿਚ ਅੱਜ ਕੱਲ ਡੋਰ ਟੂ ਡੋਰ ਸੇਲਸ ਇਕ ਅਹਿਮ ਵਿਸ਼ਾ ਹੈ। ਕਈ ਸੇਲਸ ਪਰਸਨ ਲੋਕਾਂ ਦੇ ਦਰਵਾਜੇ ਤੇ ਬੜੇ ਹੀ ਅਫਸਰੀ ਅਤੇ ਅਧਿਕਾਰਕ ਢੰਗ ਨਾਲ ਆ ਕੇ ਉਹਨਾਂ ਨੂੰ ਸਸਤੀ ਸੇਵਾਵਾਂ ਦਾ ਲਾਲਚ ਦੇ ਕੇ ਉਹਨਾਂ ਕੋਲੋਂ ਕਾਗਜ ਸਾਈਨ ਕਰਵਾ ਲੈਂਦੇ ਹਨ। ਜਿਵੇਂ ਕਿ ਫਰਨੈਸ ਜਾਂ ਇਅਰ ਕੰਡੀਸ਼ਨਰ ਦੇ ਸਸਤੇ ਭਾਅ ਦੱਸਕੇ ਲੋਕਾਂ ਨੂੰ ਉਹਨਾਂ ਦੇ ਬਿਲ ਘਟਾਉਣ ਦੇ ਲਾਲਚ ਵਿਚ ਫਸਾ ਲਿੰਦੇ ਹਨ। ਜਿਆਦਾ ਤਰ ਇਹ ਸੇਲਸ ਪਰਸਨ ਆਪਣੇ ਆਪ ਨੂੰ ਸਰਕਾਰੀ ਮੁਲਾਜਮ ਦਸਦੇ ਹਨ ਅਤੇ ਝੂਠੇ ਫੰਡਿੰਗ ਜਾਂ ਗ੍ਰਾਂਟ ਬਾਰੇ ਦਸਦੇ ਹਨ। ਅਤੇ ਇਹ ਪਛਾਣ ਵਿਚ ਆਇਆ ਹੈ ਕਿ ਜਿਆਦਾ ਤਰ ਉਹ ਘੱਟ ਅੰਗਰੇਜੀ ਜਾਨਣ ਵਾਲੇ ਲੋਕਾਂ ਨੂੰ ਹੀ ਆਪਣੇ ਝੁਠ ਦਾ ਸ਼ਿਕਾਰ ਬਣਾੳਂਦੇ ਹਨ। ਉਹ ਆਪਣੀ ਗੱਲਾਂ ਵਿਚ ਫਸਾ ਕੇ ਭੋਲੇ ਭਾਲੇ ਲੋਕਾਂ ਤੋਂ ਕਾਗਜ ਸਾਈਨ ਕਰਵਾ ਲੈਂਦੇ ਹਨ ਜਿਸ ਨਲਾ ਲੋਕੀ ਉਸ ਕੰਟ੍ਰੇਕਟ ਵਿਚ ਫਸ ਜਾਂਦੇ ਹਨ ਅਤੇ ਜਿਆਦਾ ਬਿੱਲ ਜਾਂ ਖਰਾਬ ਸੇਵਾਵਾਂ ਦਾ ਸਾਹਮਣਾ ਕਰਦੇ ਹਨ।
ਮੈਨੂੰ ਇਸ ਸਮੱਸਿਆ ਲਈ ਬਹੁਤ ਲੋਕਾਂ ਨੇ ਸੰਪਰਕ ਕੀਤਾ ਹੈ ਅਤੇ ਜਦ ਤੱਕ ਉਹ ਮੈਨੂੰ ਦਸਦੇ ਹਨ ਕਾਫੀ ਸਮਾਂ ਬੀਤ ਚੁੱਕਾ ਹੁੰਦਾ ਹੈ। ਕਿੳਂਕਿ ਕਾਨੂੰਨੀ ਤੌਰ ਤੇ ਕਿਸੇ ਵੀ ਦਸਤਖਤ ਕੀਤੇ ਕੰਟ੍ਰੇਕਟ ਨੂੰ ਰੱਦ ਕਰਨ ਦਾ ਸਮਾਂ ਕੇਵਲ 20 ਦਿਨ ਦਾ ਹੁੰਦਾ ਹੈ।
ਇਸ ਮਸਲੇ ਨੂੰ ਹਲ ਕਰਨ ਲਈ ਸਾਡੀ ਸਰਕਾਰ ਕੁਝ ਉਚੇਚੇ ਕਦਮ ਚੁਕਣ ਜਾ ਰਹੀ ਹੈ ਅਤੇ  ਇਸ ਲਈ ਅਸੀਂ ਕਈ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਾਂਗੇ।
ਇਸ ਤੋਂ ਇਲਾਵਾ ਅਸੀਂ ਪੇ ਡੇ ਲੋਨਸ ਬਾਰੇ ਵੀ ਕੁਝ ਜਰੂਰੀ ਬਦਲਾਅ ਲਿਆੳਣਾ ਚਾਹੁੰਦੇ ਹਾਂ।
ਇਹ ਇਕ ਹੋਰ ਨਾਜ਼ੁਕ ਵਿਸ਼ਾ ਹੈ ਜੋ ਅੱਜ ਦੇ ਮਿਹੰਗਾਈ ਵਾਲੇ ਯੁਗ ਵਿਚ ਲੋਕਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਉਦਾਰ ਪੈਸੇ ਸਸਤੇ ਵਿਆਜ ਤੇ ਚੁੱਕ ਲੈਂਦੇ ਹਨ ਤਾਂ ਜੋ ਉਹ ਆਪਣੀ ਜਰੂਰਤਾਂ ਪੂਰੀਆਂ ਕਰ ਸਕਣ।
ਕਈ ਵਾਰ ਜਿਆਦਾ ਲੋੜਵੰਦ ਲੋਕ ਬਹੁਤ ਜਿਆਦਾ ਵਿਆਦ ਦਰ ਦਾ ਸਾਹਮਣਾ ਕਰਦੇ ਹਨ ਅਤੇ ਵਧੇਰੇ ਕਰਜੇ ਵਿਚ ਡੁਬ ਜਾਂਦੇ ਹਨ। ਇਹ ਸਬ ਕੰਮਨੀਆਂ ਵਲੋਂ ਗੁਪਤ ਜ਼ੁਰਮਾਨੇ ਕਾਰਨ ਹੁੰਦਾ ਹੈ ਜਿਸ ਬਾਰੇ ਕਰਜਾ ਲੈਣ ਵਾਲੇ ਨੂੰ ਕੁਝ ਨਹੀਂ ਪਤਾ ਹੁੰਦਾ। ਘੱਟ ਅੰਗਰੇਜੀ ਜਾਨਣ ਵਾਲੀ ਕਮਊਨਿਟੀਆਂ ਨੂੰ ਇਹਨਾਂ ਮੁਸ਼ਕਲਾਂ ਦਾ ਜਿਆਦਾ ਸਾਹਮਣਾ ਕਰਨਾ ਪੈਂਦਾ ਹੈ।ਆਉਦੇ ਕੁਝ ਮਹੀਨਿਆਂ ਵਿਚ ਅਸੀਂ ਲੋਕਾਂ ਦੇ ਵਿਚਾਰ ਜਾਣ ਇਹਨਾਂ ਮਸਲਿਆਂ ਦੀ ਸੁਲਝਾਨ ਦੇ ਤਰੀਕਿਆਂ ਤੇ ਕੰਮ ਕਰਾਂਗੇ ਤਾਂ ਜੋ ਸਾਡੇ ਭਾਈਚਾਰੇ ਦੇ ਭੋਲੇ ਭਾਲੇ ਲੋਕ ਇਹੋ ਜਿਹੀ ਮੁਸੀਬਤਾਂ ਦੇ ਸ਼ਿਕਾਰ ਨਾ ਹੋਣ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …