Breaking News
Home / ਕੈਨੇਡਾ / ਤਕਲੀਫ ‘ਚ ਕੈਨੇਡੀਅਨ ਸਿੱਖਿਅਤ ਮੈਂਟਲ ਹੈਲਥ ਮਾਹਿਰਾਂ ਕੋਲੋਂ ਫ਼ੌਰੀ ਸਹਾਇਤਾ ਲੈ ਸਕਣਗੇ : ਸੋਨੀਆ ਸਿੱਧੂ

ਤਕਲੀਫ ‘ਚ ਕੈਨੇਡੀਅਨ ਸਿੱਖਿਅਤ ਮੈਂਟਲ ਹੈਲਥ ਮਾਹਿਰਾਂ ਕੋਲੋਂ ਫ਼ੌਰੀ ਸਹਾਇਤਾ ਲੈ ਸਕਣਗੇ : ਸੋਨੀਆ ਸਿੱਧੂ

9-8-8 ਕਰਾਈਸਿਜ਼ ਹੈੱਲਪ-ਲਾਈਨ ਲਈ ਹੋਇਆ 156 ਮਿਲੀਅਨ ਡਾਲਰ ਫੰਡਿੰਗ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਮੈਂਟਲ ਹੈੱਲਥ ਐਂਡ ਅਡਿਕਸ਼ਨ ਮਹਿਕਮੇ ਦੇ ਮਾਣਯੋਗ ਮੰਤਰੀ ਕੈਰੋਲਿਨ ਬੈਨੇਟ ਵੱਲੋਂ ਇਕ ਮਹੀਨਾ ਚੱਲਣ ਵਾਲੀ ਮੈਂਟਲ ਹੈੱਲਥ ਕਰਾਈਸਿਜ਼ ਐਂਡ ਸੂਇਸਾਈਡ ਪ੍ਰੀਵੈੱਨਸ਼ਨ ਲਾਈਨ 9-8-8 ਦੀ ਅਹਿਮੀਅਤ ਬਾਰੇ ਜਾਣਕਾਰੀ ਵਿਸਥਾਰ ਸਹਿਤ ਸਾਂਝੀ ਕੀਤੀ। ਵੀਰਵਾਰ 30 ਨਵੰਬਰ, 2023 ਦਾ ਦਿਨ ਕੈਨੇਡਾ ਦੇ ਲਈ ઑਮੀਲ-ਪੱਥਰ਼ ਸਾਬਤ ਹੋਵੇਗਾ ਜਦੋਂ ਇਸ ਦਿਨ ਇਸ ਮਹੱਤਵਪੂਰਨ ਹੈੱਲਪ-ਲਾਈਨ ਦੀ ਸ਼ੁਰੂਆਤ ਕੀਤੀ ਜਾਏਗੀ।
ਸੈਂਟਰ ਫਾਰ ਅਡਿਕਸ਼ਨ ਐਂਡ ਮੈਂਟਲ ਹੈੱਲਥ (ਸੀਏਐੱਮਐੱਚ) ਨੂੰ 9-8-8: ਸੂਇਸਾਈਡ ਕਰਾਈਸਿਜ਼ ਹੈੱਲਪ-ਲਾਈਨ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਆਉਂਦੇ ਤਿੰਨ ਸਾਲਾਂ ਲਈ 156 ਮਿਲੀਅਨ ਡਾਲਰ ਦੀ ਫ਼ੰਡਿੰਗ ਜਾਰੀ ਕੀਤੀ ਜਾ ਰਹੀ ਹੈ। ਫ਼ੈੱਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਫ਼ੰਡਿੰਗ ਕੈਨੇਡਾ-ਵਾਸੀਆਂ ਲਈ ਦੁੱਖ ਤਕਲੀਫ਼ ਸਮੇਂ ਬਾਕਾਇਦਾ ਸਿੱਖਿਅਤ ਮੈਂਟਲ ਹੈੱਲਥ ਦੇ ਪੇਸ਼ਾਵਰ ਲੋਕਾਂ ਕੋਲੋਂ ਯਕੀਨੀ ਸਹਾਇਤਾ ਲੈ ਸਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਨਾਲ ਲੋਕ ਇਹ ਸਹਾਇਤਾ ਫ਼ੌਰੀ ਤੌਰ ‘ઑਤੇ ਪ੍ਰਾਪਤ ਕਰ ਸਕਣਗੇ ਅਤੇ ਸੁਰੱਖ਼ਿਅਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਣਗੇ। ਸਰਕਾਰ ਦੀ ਇਹ ਕਿਰਿਆਸ਼ੀਲਤਾ 9-8-8 ਹੈੱਲਪ-ਲਾਈਨ ਲਾਗੂ ਹੋਣ ઑਤੇ ਮੈਂਟਲ ਹੈੱਲਥ ਸਬੰਧੀ ਆਉਣ ਵਾਲੀਆਂ ਕਾਲਾਂ ਦੇ ਨਿਪਟਾਰੇ ਨੂੰ ਯਕੀਨੀ ਬਣਾਏਗੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਅੱਜ ਕੀਤਾ ਗਿਆ ਇਹ ਐਲਾਨ ਬਰੈਂਪਟਨ-ਵਾਸੀਆਂ ਅਤੇ ਸਾਰੇ ਕੈਨੇਡਾ-ਵਾਸੀਆਂ ਦੇ ਦੁੱਖ ਤਕਲੀਫ਼ ਸਮੇਂ ਉਨ੍ਹਾਂ ਦੀ ਦਿਮਾਗ਼ੀ ਸਿਹਤ ਨੂੰ ਯਕੀਨੀ ਬਨਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਚੁੱਕਿਆ ਗਿਆ ਮਹੱਤਵਪੂਰਨ ਕਦਮ ਹੈ। 9-8-8 ਹੈੱਲਪ-ਲਾਈਨ ਨੂੰ ਲਾਗੂ ਕਰਨ ਅਤੇ ਡਿਸਟਰੈੱਸ ਸੈਂਟਰਾਂ ਨੂੰ ਮਜ਼ਬੂਤ ਕਰਨ ਲਈ ਪੂੰਜੀ ਨਿਵੇਸ਼ ਕਰਨ ਨਾਲ ਅਸੀਂ ਮੈਂਟਲ ਹੈੱਲਥ ਨੂੰ ਪਹਿਲ ਦੇਣ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਆਪਣੀ ਵਚਨ-ਬੱਧਤਾ ਇਮਾਨਦਾਰੀ ਨਾਲ ਨਿਭਾ ਰਹੇ ਹਾਂ।”
ਇਸ ਸਬੰਧੀ ਪਰੈੱਸ ਕਾਨਫ਼ਰੰਸ ਆਉਂਦੇ ਦਿਨਾਂ ‘ઑਚ ਕੀਤੀ ਜਾ ਰਹੀ ਹੈ ਅਤੇ ਇਸ ਕਾਨਫ਼ਰੰਸ ਦਾ ਲਾਈਵ-ਟੈਲੀਕਾਸਟ ਵੀ ਕੀਤਾ ਜਾਏਗਾ ਤਾਂ ਜੋ ਉਹ ਵਿਅੱਕਤੀ ਵੀ ਇਹ ਵੇਖ ਸਕਣ ਜਿਹੜੇ ਕਿਸੇ ਰੁਝੇਵੇਂ ਦੇ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ।
ਸਮੂਹ ਮੀਡੀਆਕਾਰਾਂ ਨੂੰ ਇਸ ਵਿੱਚ ਸ਼ਾਮਲ ਲਈ ਬੇਨਤੀ ਜਾਂਦੀ ਹੈ। ਇਸ ਪਰੈੱਸ ਕਾਨਫ਼ਰੰਸ ਦੀ ਤਰੀਕ ਅਤੇ ਇਸ ਦੀ ਲੋਕੇਸ਼ਨ ਬਾਰੇ ਜਾਣਕਾਰੀ ਜਲਦੀ ਹੀ ਸਾਂਝੀ ਕਰ ਦਿੱਤੀ ਜਾਏਗੀ। ਜਿਵੇਂ-ਜਿਵੇਂ 30 ਨਵੰਬਰ 2023 ਦੇ ਨਜ਼ਦੀਕ ਪਹੁੰਚਾਂਗੇ, ਅਸੀਂ ਇਕੱਠੇ ਹੋ ਕੇ ਮੈਂਟਲ ਹੈੱਲਥ ਸਬੰਧੀ ਰੁਕਾਵਟਾਂ ਦੇ ਕਲੰਕ ਨੂੰ ਤੋੜਨ ਅਤੇ ਲੋੜਵੰਦਾਂ ਨੂੰ ઑਲਾਈਫ-ਲਾਈਨ਼ ਪ੍ਰਦਾਨ ਕਰਨ ਲਈ ਹੋਰ ਯਤਨਸ਼ੀਲ ਹੋਵਾਂਗੇ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …