ਬਰੈਂਪਟਨ/ਬਿਊਰੋ ਨਿਊਜ਼ : ਸਥਾਨਕ ਹੈਲਥ ਪ੍ਰੋਵਾਈਡਰਾਂ ਨੇ ਉਨਟਾਰੀਓ ਸਰਕਾਰ ਨੂੰ ਸਮੁੱਚੇ ਖੇਤਰ ਵਿੱਚ ਬਿਹਤਰ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਾਉਣ ਲਈ ‘ਉਨਟਾਰੀਓ ਹੈਲਥ ਟੀਮ’ (ਓਐਚਟੀ) ਮਤਾ ਪੇਸ਼ ਕੀਤਾ। ਇਨਾਂ ਹੈਲਥ ਪ੍ਰੋਵਾਈਡਰਾਂ ਵਿੱਚ 186 ਸਮੂਹ/ਵਿਅਕਤੀ ਸ਼ਾਮਲ ਹਨ। ਇਸ ਵਿੱਚ 70 ਸਹਿਭਾਗੀਆਂ ਨੇ ਬਰੈਂਪਟਨ/ਇਟੌਬੀਕੋਕ ਅਤੇ ਸਬੰਧਿਤ ਖੇਤਰਾਂ ਲਈ ਸਿਹਤ ਮੰਤਰਾਲੇ ਦੇ ਪ੍ਰਤੀਨਿਧੀਆਂ ਨੂੰ ਇਹ ਪ੍ਰਸਤਾਵ ਪੇਸ਼ ਕੀਤਾ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਾਂਤ ਲਈ ਦਸੰਬਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਓ.ਐਚ.ਟੀ. ਲਈ ਪ੍ਰਵਾਨਗੀ ਮਿਲ ਜਾਵੇਗੀ। ਇਸ ਸਾਲ ਦੀ ਸ਼ੁਰੂਆਤ ਵਿੱਚ ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਪ੍ਰਾਂਤ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਨਵੀਨੀਕਰਨ ਯੋਜਨਾ ਦਾ ਐਲਾਨ ਕੀਤਾ ਸੀ। ਇਸ ਵਿੱਚ ਓ.ਐਚ.ਟੀ’ਜ਼ ਵੀ ਸ਼ਾਮਲ ਹੈ। ਇਸ ਤਹਿਤ ਸਮੁੱਚੇ ਉਨਟਾਰੀਓ ਵਿੱਚ ਮਰੀਜ਼ਾਂ ਨੂੰ ਨਵੇਂ ਢੰਗ ਨਾਲ ਸਿਹਤ ਸਹੂਲਤਾਂ ਉਪਲੱਬਧ ਕਰਾਈਆਂ ਜਾਣਗੀਆਂ। ਇਸ ‘ਤੇ ਸਥਾਨਕ ਹੈਲਥ ਪ੍ਰੋਵਾਈਡਰ ਇਕੱਠੇ ਹੋਏ ਅਤੇ ਉਨਾਂ ਨੇ ਸੰਗਠਿਤ ਸਿਹਤ ਸੰਭਾਲ ਲਈ ਵਿਸਥਾਰਤ ਮਾਡਲ ਤਿਆਰ ਕੀਤਾ। ਓ.ਐਚ.ਟੀ. ਦਾ ਉਦੇਸ਼ ਸੰਗਠਿਤ ਸੰਭਾਲ ਦਾ ਕੇਂਦਰ ਵਿਕਸਤ ਕਰਨਾ ਹੈ ਜਿਹੜਾ ਮਰੀਜ਼ਾਂ, ਉਨਾਂ ਦੇ ਤਿਮਾਰਦਾਰਾਂ ਨੂੰ 24 ਘੰਟੇ ਬਿਹਤਰ ਸਹੂਲਤਾਂ ਪ੍ਰਦਾਨ ਕਰੇ। ਸੰਗਠਿਤ ਸੰਭਾਲ ਕੇਂਦਰ ਬਣਨ ਨਾਲ ਪ੍ਰੋਵਾਈਡਰਾਂ ਕੋਲ ਮਰੀਜ਼ਾਂ ਲਈ ਮਾਹਿਰ ਫਿਜੀਸ਼ੀਅਨ ਅਤੇ ਨਰਸਾਂ ਉਪਲੱਬਧ ਹੋਣਗੀਆਂ। ਕੇਨਸ ਕਮਿਊਨਿਟੀ ਕੇਅਰ ਦੇ ਸੀਈਓ ਗੋਰਡ ਗਨਿੰਗ ਨੇ ਕਿਹਾ ਓ.ਐਚ.ਟੀ. ਸਾਰੇ ਹੈਲਥ ਕੇਅਰ ਪ੍ਰੋਵਾਈਡਰਾਂ ਲਈ ਮਰੀਜ਼ਾਂ ਅਤੇ ਉਨਾਂ ਦੇ ਤਿਮਾਰਦਾਰਾਂ ਦੀ ਸੰਭਾਲ ਕਰਨ ਦਾ ਸ਼ਾਨਦਾਰ ਮੌਕਾ ਹੈ। ਉਨਾਂ ਦੀ ਟੀਮ ਓ.ਐਚ.ਟੀ. ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …