2.1 C
Toronto
Friday, November 14, 2025
spot_img
Homeਕੈਨੇਡਾਫਿਲਮ ਅਦਾਕਾਰ ਦੀਪ ਸਿੱਧੂ ਦਾ ਹੋਇਆ ਸਨਮਾਨ

ਫਿਲਮ ਅਦਾਕਾਰ ਦੀਪ ਸਿੱਧੂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪੰਜਾਬੀ ਦੀ ਹਿੱਟ ਫਿਲਮ ‘ਜ਼ੋਰਾ ਦਸ ਨੰਬਰੀਆ’ ਸਮੇਤ ਕਈ ਫਿਲਮਾਂ ਅਤੇ ਨਾਟਕਾਂ ਵਿੱਚ ਮੁੱਖ ਯਾਦਗਾਰੀ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਪਿਛਲੇ ਦਿਨੀ ਟੋਰਾਂਟੋ ਵਿਖੇ ਇੱਕ ਸਮਾਗਮ ਦੌਰਾਨ ਉਹਨਾਂ ਦਾ ਫਿਲਮਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਨਮਾਨ ਕੀਤਾ ਗਿਆ। ਨਾਮਵਰ ਸਿਆਸੀ ਅਤੇ ਸਮਾਜਿਕ ਆਗੂ ਰਮਨ ਬਰਾੜ, ਦਲਜਿੰਦਰ ਸਿੰਘ ਗਰੇਵਾਲ ਥਰੀਕੇ, ਬੱਬੂ ਹਾਕੀ ਕੋਚ, ਭਗਵੰਤ ਸਿੰਘ ਗਿੱਲ, ਹਰਮਨ ਬਰਾੜ ਅਤੇ ਨਵਦੀਪ ਸਿੰਘ ਸਿੱਧੂ ਵੱਲੋਂ ਇੱਕ ਸਮਾਗਮ ਦੌਰਾਨ ਦੀਪ ਸਿੱਧੂ ਦਾ ਸਨਮਾਨ ਕਰਨ ਮੌਕੇ ਗੱਲਬਾਤ ਦੌਰਾਨ ਆਖਿਆ ਗਿਆ ਕਿ ਪੰਜਾਬ ਦੇ ਕਿਸੇ ਖਿੱਤੇ ਦੇ ਪੇਂਡੂ ਖੇਤਰ ਵਿੱਚੋਂ ਜਦੋਂ ਕੋਈ ਮੁੰਡਾ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਜ਼ੋਰ ‘ਤੇ ਆਪਣੀ ਮਾਣਮੱਤੀ ਜਗ੍ਹਾ ਬਣਾਉਂਦਾ ਹੈ ਤਾਂ ਆਸ-ਪਾਸ ਦੇ ਖੇਤਰਾਂ ਅਤੇ ਉਸਦੇ ਚਾਹੁਣ ਵਾਲਿਆਂ ਦਾ ਸੀਨਾਂ ਫਖ਼ਰ ਨਾਲ ਚੌੜਾ ਹੋ ਜਾਂਦਾ ਹੈ। ਦੀਪ ਸਿੱਧੂ ਨੇ ਆਪਣੀ ਅਦਾਕਾਰੀ ਦਾ ਅਜਿਹਾ ਲੋਹਾ ਮਨਵਾਇਆ ਹੈ ਕਿ ਅੱਜ ਪੰਜਾਬੀ ਫਿਲਮਾਂ ਦਾ ਹਰ ਨਿਰਮਾਤਾ-ਨਿਰਦੇਸ਼ਕ ਉਸ ਨੂੰ ਲੈ ਕੇ ਫਿਲਮ ਬਣਾਉਂਣਾ ਚਾਹੁੰਦਾ ਹੈ। ਇਸ ਮੌਕੇ ਦੀਪ ਸਿੱਧੂ ਨੇ ਗੱਲ ਕਰਦਿਆਂ ਆਖਿਆ ਕਿ ਮੈਂ ਲੋਕਾਂ ਦਾ ਅਤੇ ਆਪਣੀਆਂ ਫਿਲਮਾਂ ਦੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਮੇਰੇ ਕਿਰਦਾਰ ਵਾਲੀਆਂ ਫਿਲਮਾਂ ਨੂੰ ਸੁਪਰ ਹਿੱਟ ਬਣਾਇਆ ਅਤੇ ਮੈਨੂੰ ਇਸ ਕਾਬਲ ਬਣਾਇਆ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਵੀ ਅਜਿਹੀਆਂ ਫਿਲਮਾਂ ਵਿੱਚ ਚੰਗੀਆਂ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰ ਸਕਾਂ।

RELATED ARTICLES
POPULAR POSTS