ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਬੁੱਧਵਾਰ 16 ਮਈ ਨੂੰ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਨੈਸ਼ਨਲ ਸੀਨੀਅਰਜ਼ ਸਰੈਟਿਜੀ’ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ‘ਕਰਿੱਸ ਗਿਬਸਨ ਕਮਿਊਨਿਟੀ ਸੈਂਟਰ’ ਵਿਚ ਟਾਊਨ ਹਾਲ ਮੀਟਿੰਗ ਦੀ ਮੇਜ਼ਬਾਨੀ ਕੀਤੀ ਜਿਸ ਵਿਚ 20 ਤੋਂ ਵਧੇਰੇ ਸੀਨੀਅਰਜ਼ ਆਰਗੇਨਾਈਜ਼ਸ਼ਨਾਂ ਦੇ ਨੁਮਾਇੰਦਿਆਂ ਨੇ ਸਾਮਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ। ਨਿਕਲ ਬੈਲਟ (ਸਡਬਰੀ) ਦੇ ਮੈਂਬਰ ਪਾਰਲੀਮੈਂਟ ਮਾਰਕ ਸੈਰੇ, ਜਿਨ੍ਹਾਂ ਨੇ ਇਸ ਮਈ ਮਹੀਨੇ ਦੇ ਸ਼ੁਰੁ ਵਿਚ ਨੈਸ਼ਨਲ ਸੀਨੀਅਰਜ਼ ਸਰੈਟਿਜੀ ਸਬੰਧੀ ਮਤਾ ਪਾਰਲੀਮੈਂਟ ਵਿਚ ਰੱਖਿਆ ਅਤੇ ਮੈਂਬਰਾਂ ਵੱਲੋਂ ਇਹ ਪਾਸ ਕਰ ਦਿੱਤਾ ਗਿਆ ਸੀ, ਇਸ ਮੀਟਿੰਗ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵੱਲੋਂ ਬਹੁਤ ਸਾਰੇ ਮੱਦਿਆਂ ‘ਤੇ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚ ਹੇਠ ਲਿਖੇ ਪ੍ਰਮੁੱਖ ਸਨ:
-ਸੀਨੀਅਰਜ਼ ਲਈ ਯੋਗ ਕੀਮਤਾਂ ਵਾਲੇ ਘਰਾਂ ਤੱਕ ਪਹੁੰਚ ਜੋ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਹੀ ਜਗ੍ਹਾ ‘ਤੇ ਉਪਲੱਭਧ ਹੋਣ। -ਸਰੀਰਕ ਜਾਂ ਮਾਨਸਿਕ ਤੌਰ ‘ਤੇ ਕਮਜ਼ੋਰ ਅਤੇ ਅਸੁਖ਼ਿਅਤ ਬਜ਼ੁਰਗਾਂ ਲਈ ਆਮਦਨੀ ਦੀ ਸੁਰੱਖਿਆ।
-ਸੀਨੀਅਰਜ਼ ਲਈ ਸਮੁੱਚਾ ਗੁਣਾਤਮਿਕ ਜੀਵਨ ਅਤੇ ਭਲਾਈ ਜਿਸ ਵਿਚ ਕਮਿਊਨਿਟੀ ਪ੍ਰੋਗਰਾਮ, ਸਮਾਜਿਕ ਸੰਦਰਭ ਅਤੇ ਸਿਹਤ ਸਬੰਧੀ ਜਾਣਕਾਰੀ ਸ਼ਾਮਲ ਹੋਵੇ।
-ਉਮਰ ਦੇ ਵਾਧੇ ਨਾਲ ਆਉਣ ਵਾਲੇ ਸਰੀਰਕ ਤੇ ਮਾਨਸਿਕ ਬਦਲਾਅ ਅਤੇ ਸਮਾਜ ਵਿਚ ਬਦਲ ਰਹੀਆਂ ਕਦਰਾਂ-ਕੀਮਤਾਂ ਅਨੁਸਾਰ ਸੀਨੀਅਰਜ਼ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ।
-ਹੋਮਕੇਅਰ ਵਿਚ ਸੁਧਾਰ ਅਤੇ ਮੈਂਟਲ ਹੈੱਲਥ ਕੇਅਰ ਬਾਰੇ ਨਵੇਂ ਉਪਰਾਲੇ। -ਸੀਨੀਅਰਜ਼ ਦੀ ਸਹਾਇਤਾ ਲਈ ਨਵੇਂ ਉਲੀਕੇ ਜਾ ਰਹੇ ਪ੍ਰੋਗਰਾਮ ਜਿਨ੍ਹਾਂ ਵਿਚ ਗਰੰਟੀਡ ਇਨਕਮ ਸਪਲੀਮੈਂਟ, ਓਲਡ-ਏਜ ਸਕਿਉਰਿਟੀ ਲਈ ਨਾਂ ਆਪਣੇ ਆਪ ਦਰਜ ਹੋਣਾ ਅਤੇ ਕੈਨੇ ਪੈਂਨਸ਼ਨ ਪਲੈਨ ਸ਼ਾਮਲ ਹਨ।
-ਕਮਿਊਨਿਟੀ ਬੇਸਡ ਪ੍ਰੋਜੈੱਕਟਾਂ ਲਈ ਸੀਨੀਅਰਜ਼ ਲਈ 25,000 ਡਾਲਰ ਤੱਕ ਪ੍ਰਾਪਤ ਕਰਨ ਲਈ ‘ਨਿਊ ਹੌਰਾਈਜ਼ਨ ਪ੍ਰੋਗਰਾਮ’।
ਇਸ ਸਬੰਧੀ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ ਅਤੇ ਮਾਰਕ ਸੈਰੇ ਵੱਲੋਂ ਹਾਜ਼ਰੀਨ ਦੇ ਸਾਹਮਣੇ ਕੰਪਿਊਟਰ ਸਲਾਈਡਾਂ ਦੀ ਮਦਦ ਨਾਲ ਖ਼ੂਬਸੂਰਤ ਪ੍ਰੈਜ਼ੈਂਨਟੇਸ਼ਨਾਂ ਦਿੱਤੀਆ ਗਈਆਂ। ਉਪਰੰਤ, ਇਨ੍ਹਾਂ ਸਬੰਧੀ ਸਵਾਲਾਂ-ਜੁਆਬਾਂ ਦਾ ਸਿਲਸਿਲਾ ਵੀ ਖ਼ੂਬ ਚੱਲਿਆ ਜਿਸ ਵਿਚ ਸੀਨੀਅਰਜ਼ ਨੇ ਕਈ ਕੋਮੈਂਟ ਕੀਤੇ ਅਤੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ। ਉਨ੍ਹਾਂ ਦੇ ਇਹ ਸੁਝਾਅ ‘ਨਿਊ ਨੈਸ਼ਨਲ ਸੀਨੀਅਰਜ਼ ਕਾਊਂਸਲ’ ਵੱਲੋਂ ਸ਼ਾਮਲ ਜਾਣ ਲਈ ਨੋਟ ਕੀਤੇ ਗਏ ਤਾਂ ਜੋ ਕਾਊਂਸਲ ਵੱਲੋਂ ਇਹ ਅੱਗੋਂ ਕੈਬਨਿਟ ਨੂੰ ਪਹੁੰਚਾਏ ਜਾ ਸਕਣ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸੋਨੀਆ ਨੇ ਕਿਹਾ, ਸਾਡੇ ਸੀਨੀਅਰਾਂ ਨੇ ਆਪਣਾ ਜੀਵਨ ਮਾਣ ਅਤੇ ਸਤਿਕਾਰ ਨਾਲ ਜਿਊਣ ਦਾ ਅਧਿਕਾਰ ਪ੍ਰਾਪਤ ਕੀਤਾ ਹੈ। ਏਸੇ ਲਈ ਮੇਰੇ ਲਈ ਇਹ ਪ੍ਰਾਥਿਮਕਤਾ ਵਾਲਾ ਕੰਮ ਹੈ ਕਿ ਮੈਂ ਉਨ੍ਹਾਂ ਦੇ ਲਈ ਬੇਹਤਰ ਇਨਕਮ ਸਪੋਰਟ, ਯੋਗ ਕੀਮਤਾਂ ਵਾਲੇ ਘਰ, ਬੇਹਤਰ ਸਿਹਤ ਸੇਵਾਵਾਂ ਅਤੇ ਕਮਿਊਨਿਟੀ ਪ੍ਰੋਗਰਾਮਾਂ ਬਾਰੇ ਔਟਵਾ ਵਿਚ ਉਨ੍ਹਾਂ ਦੀ ਆਵਾਜ਼ ਬਣਾਂ। ਮੈਨੂ ਆਪਣੀ ਸਰਕਾਰ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਉੱਪਰ ਮਾਣ ਹੈ ਅਤੇ ਅਸੀਂ ਸੀਨੀਅਰਜ਼ ਦੀ ਬੇਹਤਰੀ ਲਈ ਹੋਰ ਵੀ ਯਤਨ ਜਾਰੀ ਰੱਖਾਂਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …