17 C
Toronto
Saturday, October 18, 2025
spot_img
Homeਕੈਨੇਡਾਅਮਨ ਗੁਰਲਾਲ ਦੀ ਪੁਸਤਕ 'ਬਦਾਮੀ ਰੰਗ' ਦੇ ਛਿੱਟੇ ਕੀਤੀ ਲੋਕ ਅਰਪਣ

ਅਮਨ ਗੁਰਲਾਲ ਦੀ ਪੁਸਤਕ ‘ਬਦਾਮੀ ਰੰਗ’ ਦੇ ਛਿੱਟੇ ਕੀਤੀ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵੱਲੋਂ ਆਪਣਾ ਮਹੀਨਾਵਾਰ ਕਵੀ ਦਰਬਾਰ ਬਰੈਂਪਟਨ ਦੇ ਰਾਮਗੜ੍ਹੀਆ ਭਵਨ ਵਿੱਚ ਕਰਵਾਇਆ ਗਿਆ। ਠੰਢ ਦਾ ਮੌਸਮ ਹੋਣ ਕਾਰਨ ਇਸ ਵਾਰ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਭਾਵੇਂ ਬਹੁਤ ਘੱਟ ਵੇਖਣ ਨੂੰ ਮਿਲੀ ਪਰ ਇਸ ਵਾਰ ਜਿਹੜੇ ਵੀ ਲੋਕ ਪਹੁੰਚੇ ਹੋਏ ਸਨ ਸਭ ਨੂੰ ਆਪੋ-ਆਪਣੀਆਂ ਗੱਲਾਂ ਕਹਿਣ/ਸੁਣਾਉਂਣ ਦਾ ਖੁੱਲ੍ਹਾ ਮੌਕਾ ਦਿੱਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਾਮਵਰ ਲੇਖਕ ਹਰਦਿਆਲ ਸਿੰਘ ਝੀਤਾ ਨੇ ਨਿਭਾਈ ਅਤੇ ਉਹਨਾਂ ਨੇ ਸਭਾ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਉਂਦਿਆਂ ਸਭਨਾਂ ਨੂੰ ਆਪੋ-ਆਪਣੇ ਵਿਚਾਰ ਪੇਸ਼ ਕਰਨ ਦਾ ਖੱਲ੍ਹਾ ਸੱਦਾ ਦਿੱਤਾ। ਇਸ ਸਮਾਗਮ ਦੌਰਾਨ ਅਮਨ ਗੁਰਲਾਲ ਦੀ ਨਵ ਪ੍ਰਕਾਸ਼ਤ ਪੁਸਤਕ ਬਦਾਮੀ ਰੰਗ ਦੇ ਛਿੱਟੇ ਵੀ ਲੋਕ ਅਰਪਣ ਕੀਤੀ ਗਈ ਜਿਸ ਬਾਰੇ ਗੱਲ ਕਰਦਿਆਂ ਅਮਨ ਗੁਰਲਾਲ ਨੇ ਕਿਹਾ ਕਿ ਇਹ ਉਸਦੀ ਪਹਿਲੀ ਪੁਸਤਕ ਹੈ ਅਤੇ ਭਾਵੇਂ ਉਸ ਨੇ ਮਿਹਨਤ ਕਰਕੇ ਵਧੀਆ ਲਿਖਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਹੋਵੇਗੀ ਤਾਂ ਉਹ ਖਿਮਾਂ ਮੰਗਦਿਆਂ ਅਗਲੀ ਪੁਸਤਕ ਵਿਚਲੀਆਂ ਤਰੁੱਟੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੌਕੇ ਗਿਆਨ ਸਿੰਘ ਦਰਦੀ, ਪ੍ਰੋ. ਜਗੀਰ ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ, ਰਮਿੰਦਰ ਕੌਰ ਰੰਮੀ ਵਾਲੀਆ ਅਤੇ ਗੁਰਦੇਵ ਸਿੰਘ ਰੱਖੜਾ ਵੱਲੋਂ ਆਪੋ- ਆਪਣੀਆਂ ਰਚਨਾਵਾਂ ਸੁਣਾ ਕੇ ਇੱਕ ਦੂਜੇ ਨਾਲ ਮਨ ਦੇ ਵਲਵਲਿਆਂ ਦੀ ਸਾਂਝ ਪਾਈ ਅਤੇ ਅੰਤ ਵਿੱਚ ਹਰਦਿਆਲ ਸਿੰਘ ਝੀਤਾ ਨੇ ਸਭਨਾਂ ਦਾ ਧੰਨਵਾਦ ਕੀਤਾ।

 

RELATED ARTICLES

ਗ਼ਜ਼ਲ

POPULAR POSTS