2.1 C
Toronto
Tuesday, February 17, 2026
spot_img
Homeਕੈਨੇਡਾਤਬਲਾ ਵਾਦਕ ਭਰਪੂਰ ਅਲੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਤਬਲਾ ਵਾਦਕ ਭਰਪੂਰ ਅਲੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

Image Courtesy :jagbani(punjabkesar)

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਤਬਲੇ ਦੇ ਉਸਤਾਦ, ਸੰਗੀਤ ਦੀਆਂ ਬਾਰੀਕੀਆਂ ਦੀ ਮੁਹਾਰਤ ਰੱਖਣ ਵਾਲੇ ਅਤੇ ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ ਦੇ ਵੱਡੇ ਭਰਾ ਭਰਪੂਰ ਅਲੀ ਦੀ ਮੌਤ ‘ਤੇ ਸੰਗੀਤ ਨਾਲ ਸਬੰਧਤ ਲੋਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਭਰਪੂਰ ਅਲੀ ਦੇ ਗੁਰਭਾਈ ਸੰਗੀਤਕਾਰ ਰਾਜਿੰਦਰ ਸਿੰਘ ਰਾਜ, ਉਹਨਾਂ ਦੇ ਸ਼ਾਗਿਰਦ ਅਤੇ ਨਾਮਵਰ ਤਬਲਾ ਵਾਦਕ ਬਲਜੀਤ ਬੱਲ, ਨੌਜਵਾਨ ਗਾਇਕ ਬਾਵਾ ਸਿਕੰਦਰ ਨੇ ਆਖਿਆ ਕਿ ਉਹਨਾਂ ਦੇ ਸੰਗੀਤ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ। ਸਵਰਗੀ ਭਰਪੂਰ ਅਲੀ ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧਤ ਸਨ ਅਤੇ ਉਹਨਾਂ ਨੇ ਲੰਮਾਂ ਸਮਾ ਸੰਗੀਤ ਦੀ ਦਿੰਦਿਆਂ ਸਿੱਖਦਿਆਂ ਜਿੱਥੇ ਤਬਲਾ ਵਾਦਕ ਦੇ ਤੌਰ ‘ਤੇ ਮੁਹਾਰਤ ਹਾਸਲ ਕੀਤੀ, ਉੱਥੇ ਹੀ ਉਹ ਪੁਰਾਤਨ, ਕਲਾਸੀਕਲ ਅਤੇ ਲੋਕ ਗਾਇਕੀ ਦੇ ਵੀ ਮਾਹਰ ਸਨ।
ਇਕਬਾਲ ਮਾਹਲ, ਸਤਿੰਦਰਪਾਲ ਸਿੰਘ ਸਿੱਧਵਾਂ ਆਦਿ ਨੇ ਵੀ ਭਰਪੂਰ ਅਲੀ ਦੀ ਮੌਤ ਨੂੰ ਸੰਗੀਤ ਪ੍ਰੇਮੀਆਂ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

RELATED ARTICLES
POPULAR POSTS