Breaking News
Home / ਕੈਨੇਡਾ / ਕੈਨੇਡਾ ਦੀ ਆਬਾਦੀ 3.5 ਕਰੋੜ ਤੋਂ ਟੱਪੀ

ਕੈਨੇਡਾ ਦੀ ਆਬਾਦੀ 3.5 ਕਰੋੜ ਤੋਂ ਟੱਪੀ

ਐਡਮਿੰਟਨ : ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਅਬਾਦੀ 2016 ਵਰ੍ਹੇ ਤਕ ਵੱਧ ਕੇ 3 ਕਰੋੜ 5 ਲੱਖ 5 ਹਜ਼ਾਰ 7 ਸੌ ਅਠਾਈ ਹੋ ਗਈ ਹੈ। 2011 ਵਿਚ ਜਾਰੀ ਕੀਤੇ ਗਏ ਸਰਵੇਖਣ ਦੇ ਮੁਕਾਬਲੇ 2016 ਤੱਕ ਆਬਾਦੀ ਵਿਚ ਪੰਜ ਫ਼ੀਸਦੀ ਵਾਧਾ ਹੋਇਆ ਹੈ। 2011 ‘ਚ ਇਹ ਆਬਾਦੀ 3.3 ਕਰੋੜ ਸੀ ਤੇ ਸਾਰੇ ਜੀ-7 ਦੇਸ਼ਾਂ ਵਿਚੋਂ ਕੈਨੇਡਾ ‘ਚ ਉਸ ਸਮੇਂ ਵਾਧੇ ਦੀ ਦਰ ਵੱਧ ਸੀ ਜੋ 5-9 ਫ਼ੀਸਦੀ ਸੀ ਪਰ ਹੁਣ ਘੱਟ ਕੇ ਲਗਭਗ 5 ਫ਼ੀਸਦੀ ਰਹਿ ਗਈ ਹੈ। 2016 ਵਿਚ ਦੋ ਤਿਹਾਈ ਵਾਲਾ ਇੰਮੀਮਰਾਟਾ ਕਾਰਨ ਸੀ ਤੇ ਬਾਕੀ ਵਾਲਾ ਜਨਮ ਦਰ ਕਾਰਨ ਸੀ। ਪੱਛਮੀ ਕੈਨੇਡਾ ਵਿਚ ਆਬਾਦੀ ‘ਚ ਵਾਧੇ ਦੀ ਦਰ ਜ਼ਿਆਦਾ ਰਹੀ ਹੈ। ਜਿਨ੍ਹਾਂ ਵਿਚੋਂ ਅਲਬਰਟਾ ‘ਚ ਵਾਧੇ ਦੀ ਦਰ 11.6 ਫ਼ੀਸਦੀ ਸਸਕੋਚਵਨ ‘ਚ 6.3 ਫ਼ੀਸਦੀ ਅਤੇ ਮੈਨੀਟੋਬਾ ਵਿਚ ਵਾਧੇ ਦੀ ਦਰ 5.8 ਫ਼ੀਸਦੀ ਰਹੀ। ਅਟਲਾਂਟਿਕ ਕੈਨੇਡਾ ਵਿਚ ਆਬਾਦੀ ‘ਚ ਵਾਧੇ ਦੀ ਦਰ ਕਾਫ਼ੀ ਘੱਟ ਰਹੀ। ਪ੍ਰਿੰਸ ਐਵਾਰਡ ਵਿਚ ਆਬਾਦੀ ‘ਚ ਵਾਧੇ ਦੀ ਦਰ 1.9 ਫ਼ੀਸਦੀ ਨਿਊਫਾਊਡਲੈਂਡ ਅਤੇ ਲੈਬਰਾਡੋਰ ਵਿਚ ਇਕ ਫ਼ੀਸਦੀ ਅਤੇ ਨੋਵਾ ਸਕੋਸ਼ਿਆ ਵਿਚ 0.2 ਫ਼ੀਸਦੀ ਵਾਧੇ ਦੀ ਦਰ ਸੀ। ਨਿਊਬਰੰਸਵਿਕ 2011 ਮੁਕਾਬਲੇ ਆਬਾਦੀ ਦੀ ਦਰ 0.5 ਫ਼ੀਸਦੀ ਘਟੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …