ਬਰੈਂਪਟਨ : ਗੋਰਡਨ ਰੈਂਡਲ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਮਿਲ ਕੇ ਕੈਨੇਡਾ ਦਾ 152ਵਾਂ ਜਨਮ ਦਿਵਸ ਗੋਰਡਨ ਰੈਂਡਲ ਡਰਾਈਵ ‘ਤੇ ਸਥਿਤ ਪਾਰਕ ਵਿਚ 4 ਅਗਸਤ ਦਿਨ ਐਤਵਾਰ ਨੂੰ ਮਨਾਇਆ ਗਿਆ। ਇਸ ਸਮਾਗਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਸਭ ਤੋਂ ਪਹਿਲਾਂ ਸਵੇਰੇ 11 ਵਜੇ ਕੈਨੇਡਾ ਦੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀਗਈ ਅਤੇ ਦੇਸ਼ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਗਾਇਨ ਕੀਤਾ ਗਿਆ। ਇਸ ਮੌਕੇ ਵਾਰਡ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ ਰਿਜ਼ਨਲ ਕਾਊਂਸਲਰ ਦੇ ਪਿਤਾ ਜੀ, ਉਨ੍ਹਾਂ ਵਲੋਂ, ਸਤਪਾਲ ਸਿੰਘ ਜੌਹਲ, ਕੈਬਨਿਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਜਗੀਰ ਸਿੰਘ ਸੈਂਭੀ ਪ੍ਰਧਾਨ ਕਲੱਬ ਪੈਨਾਹਿਲ, ਪ੍ਰੋ. ਕਰਤਾਰ ਸਿੰਘ ਚਾਹਲ ਅਤੇ ਕਲੱਬਾਂ ਦੇ ਪ੍ਰਧਾਨ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿਚ ਪਹੁੰਚੇ ਵੱਖ-ਵੱਖ ਨੇਤਾ ਤੇ ਬੁਲਾਰਿਆਂ ਨੇ ਕੈਨੇਡਾ ਡੇਅ ਦੇ ਇਤਿਹਾਸ ਅਤੇ ਇਥੋਂ ਦੇ ਬਹੁ ਸਭਿਆਚਾਰ ਸਬੰਧੀ ਵਿਚਾਰ ਪੇਸ਼ ਕੀਤੇ।
ਕਵਿਤਾਵਾਂ, ਗੀਤ ਅਤੇ ਗਿੱਧੇ ਤੇ ਭੰਗੜਾ ਆਦਿ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਬਜ਼ੁਰਗਾਂ ਅਤੇ ਬੱਚਿਆਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਉਪਰੰਤ ਇਨਾਮ ਜੇਤੂਆਂ ਨੂੰ ਵੰਡੇ ਗਏ। ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਅਤੇ ਕਲੱਬ ਮੈਂਬਰਾਂ ਦੇ ਯੋਗਦਾਨ ਲਈ, ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨਿਭਾਉਣ ਲਈ ਮੀਤ ਪ੍ਰਧਾਨ ਧਰਮਵੀਰ ਛਿੱਬਰ, ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਛੋਕਰ, ਮੋਹਨ ਸਿੰਘ ਬਰੀਆਰ, ਨਿਰਮਲ ਸਿੰਘ, ਰਣਧੀਰ ਸਿੰਘ, ਪੰਜੋਰ ਸਿੰਘ, ਗੁਰਮੇਲ ਸਿੰਘ, ਪ੍ਰਕਾਸ਼ ਸਿੰਘ ਢਿੱਲੋਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਟੇਜ ਦੀ ਕਾਰਵਾਈ ਸੁਖਦੇਵ ਰਤਨ ਨੇ ਬਾਖੂਬੀ ਨਿਭਾਈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …