ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਸ਼ਨਿਚਰਵਾਰ 18 ਜੂਨ 2016 ਵਾਲੇ ਦਿਨ ਜੀਟੀਏ ਦੇ ਪੰਜਾਬੀ ਲੋਕਾਂ ਨੇ ਥਊਜ਼ੈਂਡ ਆਈ ਲੈਂਡ ਦੇ ਟਰਿਪ ਦਾ ਅਨੰਦ ਮਾਣਿਆ। ਇਹ ਟਰਿਪ ਉਸ ਪੈਕਿਜ ਦਾ ਹਿਸਾ ਸੀ ਜੋ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ ਵਲੋਂ ਉਲੀਕਆ ਗਿਆ ਅਤੇ 125 ਡਾਲਰ ਵਿਚ ਤਿੰਨ ਟਰਿਪਾਂ ਦਾ ਬੰਦੋ ਬਸਤ ਕੀਤਾ ਗਿਆ ਸੀ। ਹੁਣ ਦੋ ਟਰਿਪ ਬਕਾਇਆ ਰਹਿ ਗਏ ਹਨ। ਇਕ ਜੁਲਾਈ, 2016 ਨੂੰ ਆਟਵਾ ਜਾਣਾ ਹੈ ਅਤੇ ਰਾਤ ਸਮੇ ਦੁਨੀਆਂ ਭਰ ਦੇ ਸੈਲਾਨੀਆਂ ਨਾਲ ਮਿਲਕੇ ਕਨੇਡਾ ਡੇਅ ਦੇ ਜਸ਼ਨ ਵੇਖਣ ਬਾਅਦ ਦੁਸਰੇ ਦਿਨ ਵਾਪਿਸ ਆਉਣਾ ਹੈ। ਜਿਵੇ 1000 ਆਈਲੈਂਡ ਕਰੂਜ਼ ਦੇ ਇਲਾਵਾ ਸ਼ਹਿਰ ਦਰਸ਼ਣ ਵੀ ਕੀਤੇ ਗਏ ਹਨ ਇਸੇ ਤਰ੍ਹਾਂ ਆਟਵਾ ਵਿਚ ਵੀ ਸ਼ਹਿਰ ਦਾ ਟੂਰ ਕੀਤਾ ਜਾਵੇਗਾ। ਫਿਰ 17 ਜੁਲਾਈ ਨੂੰ ਫੈਸਟੀਵਲ ਆਫ ਇੰਡੀਆ ਵੇਖਣ ਜਾਣਾ ਹੈ। ਉਸ ਮੇਲੁੇ ਵਿਚ ਦੁਨੀਆਂ ਭਰ ਦੇ ਖੂਬਸੂਰਤ ਲੋਕ ਸ਼ਿਰਕਤ ਕਰਦੇ ਹਨ। ਸਾਰਾ ਦਿਨ ਮੁਫਤ ਲੰਗਰ ਅਤੇ ਨਾਚ ਗਾਣੇ ਵੇਖਣ ਨੂੰ ਮਿਲਦੇ ਹਨ। ਕਹਾਵਤ ਹੈ ਕਿ ‘ਜਿਸ ਫੈਸਟੀਵਲ ਆਫ ਇੰਡੀਆ ਦਾ ਮੇਲਾ ਨਹੀਂ ਵੇਖਿਆ, ਉਹ ਕਨੇਡਾ ਆਇਆ ਹੀ ਨਹੀਂ’। ਯਾਦ ਰਹੇ ਕਿ ਇਸ ਬਜ਼ੁਰਗ ਸੰਸਥਾ ਦੇ ਕੰਮਾ ਵਿਚ ਸ਼ਾਮਲ ਹੋਣ ਲਈ ਕਿਸੇ ਰੰਗ ਭੇਦ, ਗਰੁਪਵਾਦ ਜਾਂ ਉਮਰ ਵਾਦ ਦਾ ਕੋਈ ਫਰਕ ਨਹੀਂ ਹੈ। ਸਭ ਲਈ ਦਰਵਾਜੇ ਖੁਲੇ ਹਨ। ਵੇਖਿਆ ਗਿਆ ਹੈ ਕਿ ਕਲੱਬਾਂ ਦੀ ਗੰਦੀ ਪਾਲਿਟਿਕਸ ਤੋਂ ਉਪਰਾਮ ਬੰਦੇ ਇਸ ਸੰਸਥਾ ਦਾ ਫਾਇਦਾ ਚੁਕ ਰਹੇ ਹਨ। ਇਸ ਵਾਰ ਕਿਚਨਰ ਅਤੇ ਸਕਾਰਬਰੋ ਦੇ ਗਾਹਕ ਵੀ ਸ਼ਾਮਿਲ ਹੋਏ ਸਨ। ਲੋਕਾਂ ਨੇ ਆਰਗੇਨਾਈਜ਼ਡ ਵਰਕਿੰਗ ਨੂੰ ਵੇਖ ਪਰਬੰਧਕਾਂ ਨੂੰ ‘ਵੀਆ ਰੇਲ’ ਦੇ ਸਫਰ ਦਾ ਪ੍ਰਬੰਧ ਕਰਨ ਦੀ ਸਿਫਾਰਿਸ਼ ਵੀ ਕੀਤੀ। ਹੋਰ ਜਾਣਕਾਰੀ ਲਈ ਰੱਖੜਾ 905 794 7882 ਜਾਂ ਗੁਰੁ ਦੱਤ ਵੈਦ 647 292 1576
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …