Breaking News
Home / ਕੈਨੇਡਾ / ਹਰਿੰਦਰ ਮੱਲ੍ਹੀ ਵਲੋਂ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਮੈਂਬਰਾਂ ਨਾਲ ਮਿਲਣੀ

ਹਰਿੰਦਰ ਮੱਲ੍ਹੀ ਵਲੋਂ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਮੈਂਬਰਾਂ ਨਾਲ ਮਿਲਣੀ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ-ਸਪਰਿੰਗਡੇਲ ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਬਰੈਂਪਟਨ ਦੇ ਮੈਂਬਰਾਂ ਨੂੰ ਕੁਈਨਜ਼ ਪਾਰਕ ਟੋਰਾਂਟੋ ਵਿੱਚ ਹੋਸਟ ਕੀਤਾ। ਕਲੱਬ ਮੈਂਬਰਾਂ ਨੇ ਹਾਊਸ ਵਿੱਚ ਸਵਾਲ/ਜਵਾਬ ਸੈਸ਼ਨ ਦਾ ਆਨੰਦ ਮਾਣਿਆਂ ਅਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਲ/ਜਵਾਬ ਸੈਸ਼ਨ ਤੋਂ ਬਾਅਦ ਕਲੱਬ ਮੈਂਬਰਾਂ ਨੇ ਕੁਈਨਜ਼ ਪਾਰਕ ਦਾ ਟੂਰ ਲਗਾਇਆ ਜਿੱਥੇ ਬਰੈਂਪਟਨ-ਸਪਰਿੰਗਡੇਲ ਐਮ ਪੀ ਹਰਿੰਦਰ ਮੱਲ੍ਹੀ, ਮਿਸੀਸਾਗਾ-ਐਰਨਡੇਲ ਐਮ ਪੀ ਪੀ ਹਰਿਂਦਰ ਤੱਖਰ, ਬਰੈਂਪਟਨ ਵੈਸਟ ਐਮ ਪੀ ਪੀ ਵਿੱਕ ਢਿੱਲੋਂ ਨੇ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੁਆਰਾ ਕੁਈਨਜ਼ ਪਾਰਕ ਦੇ ਵਿਸਿਟ ਨੂੰ ਮਾਣਦਿਆਂ ਫੋਟੋ ਸੈਸ਼ਨ ਦੌਰਾਨ ਫੋਟੋਆਂ ਖਿਚਵਾਈਆਂ। ਅੰਤ ਵਿੱਚ ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਕਲੱਬ ਦੇ ਅਹਿਮ ਅਧਿਕਾਰੀਆਂ ਪ੍ਰਧਾਨ ਸੁਰਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਅਮਰਜੀਤ ਸਿੰਘ, ਸੈਕਟਰੀ ਦਵਿੰਦਰ ਸਿੰਘ ਚੌਹਾਨ, ਦਵਿੰਦਰ ਸਿੰਘ ਛੌਕਰ ਅਤੇ ਗੁਰਦੇਵ ਸਿੰਘ ਬੁੱਟਰ ਦਾ ਕੁਈਨਜ਼ ਪਾਰਕ ਆਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਕੁਈਨਜ਼ ਪਾਰਕ ਵਿੱਚ ਉਹਨਾਂ ਦਾ ਸਵਾਗਤ ਕਰਦੀ ਹੋਈ ਖੁਸ਼ੀ ਮਹਿਸੂਸ ਕਰਦੀਂ ਹਾਂ ਕਿ ਉਹ ਸੀਨੀਅਰਜ਼ ਦੀ ਮੱਦਦ ਕਰਦੇ ਹਨ ਅਤੇ ਉਹਨਾਂ ਨੂੰ ਇਹੋ ਜਿਹੇ ਮੌਕੇ ਪ੍ਰਦਾਨ ਕਰਦੇ ਹਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …